Thursday, December 31, 2015

ਨਵਾਂ ਸਾਲ

ਨਵੇਂ ਸਾਲ ਦੇ ਨਾਲ ਨਵੀਆਂ ਯਾਦਾਂ ਆਉਣਗੀਆਂ
ਲੈਕੇ ਖੱਟੇ ਮਿੱਠੇ ਨਾਲ ਸਵਾਦਾਂ ਆਉਣਗੀਆਂ
ਸੁਪਨੇ ਸੱਚ ਹੋਵਣਗੇ ਪਿਛਲੇ ਸਾਲੀਂ ਵੇਖੇ ਜੋ
ਪੂਰੀ ਹੋਵਣ ਲਈ ਮੰਗੀਆਂ ਮੁਰਾਦਾਂ ਆਉਣਗੀਆਂ

Sunday, December 27, 2015

ਸਰਬੰਸਦਾਨੀ

ਚਾਰ ਪੁੱਤ ਵਾਰਕੇ ਵੀ ਸ਼ੁਕਰ ਮਨਾਉਂਦਾ ਏ
ਮਹਿਲੀਂ ਰਹਿਣ ਵਾਲਾ ਅੱਜ ਸੂਲਾਂ ਉੱਤੇ ਸੌਂਦਾ ਏ
ਸਾਰਾ ਪਰਿਵਾਰ ਦੇਸ਼ ਕੌਮ ਉੱਤੋਂ ਵਾਰਕੇ
ਜੱਗ ਉੱਤੇ ਸਰਬੰਸਦਾਨੀ ਅਖਵਾਉਂਦਾ ਏ

ਕਿਧਰੇ ਨਾ ਮਿਲਦੀ ਮਿਸਾਲ ਇਹਦੇ ਨਾਲ ਦੀ
ਬਰਾਬਰੀ ਨਾ ਹੋਊ ਕਦੇ ਗੂਜਰੀ ਦੇ ਲਾਲ ਦੀ
ਭੇਜ ਰਿਹਾ ਜੰਗ ਵਿਚ ਜੂਝ ਮਰ ਜਾਣ ਲਈ
ਲਾਲਾਂ ਦੇ ਸਿਰਾਂ ਤੇ ਪਿਆ ਕੇਸਕੀ ਸਜਾਉਂਦਾ ਏ
ਜੱਗ ਉੱਤੇ ਸਰਬੰਸਦਾਨੀ....

ਨਿੱਕੀਆਂ ਦੋ ਜਿੰਦਾਂ ਪਰ ਹੌਂਸਲੇ ਬੁਲੰਦ ਸੀ
ਕੰਬ ਰਹੀ ਅੱਜ ਸਰਹੰਦ ਵਾਲੀ ਕੰਧ ਸੀ
ਸਿੱਖੀ ਦੀ ਪ੍ਰੀਖਿਆ ਚੋਂ ਪਾਸ ਇਹ ਵੀ ਹੋ ਗਏ
ਕੈਸਾ ਪਿਤਾ ਵੇਖੋ ਅੱਜ ਫੁਲਾ ਨਾ ਸਮਾਉਂਦਾ ਏ
ਜੱਗ ਉੱਤੇ ਸਰਬੰਸਦਾਨੀ...

ਪੁੱਤ ਪਿਤਾ ਪਤੀ ਵਾਲਾ ਫਰਜ਼ ਨਿਭਾ ਗਿਆ 
ਸਬੂਤ ਗੁਰੂ  ਹੋਣ ਦਾ ਵੀ ਜੱਗ ਨੂੰ ਵਿਖਾ ਗਿਆ
ਆਪਣੇ ਤੇ ਸਾਰੀਆਂ ਹੀ ਔਕੜਾਂ ਹੰਢਾ ਕੇ
ਸੰਤ ਸਿਪਾਹੀ ਬਣ ਸਿਖਾਂ ਨੂੰ ਸਿਖਾਉਂਦਾ ਏ

ਸਾਰਾ ਪਰਿਵਾਰ ਦੇਸ਼ ਕੌਮ ਉੱਤੋਂ ਵਾਰਕੇ
ਜੱਗ ਉੱਤੇ ਸਰਬੰਸਦਾਨੀ ਅਖਵਾਉਂਦਾ ਏ
ਜੱਗ ਉੱਤੇ ਸਰਬੰਸਦਾਨੀ ਅਖਵਾਉਂਦਾ ਏ

~'ਨੂਰ'

Wednesday, November 25, 2015

ਨਾਨਕ ਸ਼ਾਹ ਫ਼ਕ਼ੀਰ

ਨਾਨਕ ਸ਼ਾਹ ਫ਼ਕ਼ੀਰ ਆਇਆ
ਹਿੰਦ ਦੀ ਬਣ ਤਕਦੀਰ ਆਇਆ
ਜ਼ੁਲਮ ਦੀ ਕਰਨ ਅਖ਼ੀਰ ਆਇਆ
ਅੱਜ ਨਾਨਕੀ ਦਾ ਵੀਰ ਆਇਆ


ਉਸਦੀ ਬਾਣੀ  ਵਿਚ ਸ਼ਕਤੀ
ਮਨ ਅੰਦਰ ਉਸਦੇ ਭਗਤੀ
ਨੈਣੀਂ ਵਖਰੀ ਹੀ ਮਸਤੀ
ਰੱਬ ਜਾਪੇ ਵਿਚ ਸਰੀਰ ਆਇਆ
ਅੱਜ ਨਾਨਕੀ ਦਾ ਵੀਰ ਆਇਆ


ਉਸ ਤੀਜਾ ਰਾਹ ਦਿਖਾਇਆ ਸੀ
ਤੇ ਸਿਧੇ ਰਸਤੇ ਪਾਇਆ ਸੀ
ਇਨਸਾਨੀ  ਧਰਮ ਸਿਖਾਇਆ ਸੀ
ਓਹ ਬਣ ਪੀਰਾਂ ਦਾ ਪੀਰ ਆਇਆ
ਅੱਜ ਨਾਨਕੀ ਦਾ ਵੀਰ ਆਇਆ

ਕੌਡੇ ਦੀ ਭੁੱਲ ਬਖਸ਼ਾ ਦਿੱਤੀ
ਕੋਹੜੀ  ਦੀ ਕੋਹੜ ਮੁਕਾ ਦਿੱਤੀ
ਭਾਗੋ ਦੀ ਹੈਂਕੜ ਲਾਹ ਦਿੱਤੀ
ਓਹ ਦੁਖੀਆਂ ਦਾ ਦਿਲਗੀਰ ਆਇਆ
ਅੱਜ ਨਾਨਕੀ ਦਾ ਵੀਰ ਆਇਆ


ਉਸ ਗਿਆਨ ਦੀ ਸ਼ਮ੍ਹਾ ਜਲਾ ਦਿੱਤੀ
ਸੁੱਤੀ ਤਕ਼ਦੀਰ ਜਗਾ ਦਿੱਤੀ
ਇੱਕ ਆਸ ਦੀ ਕਿਰਣ ਦਿਖਾ ਦਿੱਤੀ
ਓਹ ਨਾਮ ਦੀ ਲੈ ਸ਼ਮਸ਼ੀਰ ਆਇਆ
ਅੱਜ ਨਾਨਕੀ ਦਾ ਵੀਰ ਆਇਆ
ਨਾਨਕ ਸ਼ਾਹ ਫ਼ਕ਼ੀਰ ਆਇਆ
ਨਾਨਕ ਸ਼ਾਹ ਫ਼ਕ਼ੀਰ ਆਇਆ


~'ਨੂਰ'





Friday, August 14, 2015

ਕੀ ਅਸੀਂ ਆਜ਼ਾਦ ਹਾਂ- 1947

ਕੀ ਅਸੀਂ ਆਜ਼ਾਦ ਹਾਂ
ਹਰ ਜ਼ੇਹਨ ਵਿਚ ਇਹ ਸਵਾਲ ਹੈ
ਕਿਸਨੇ ਇਹ ਬੁਨਿਆ ਜਾਲ ਹੈ

ਕਿਉਂ ਧਰਮਾਂ ਨੂ ਨਿਚੋੜਿਆ
ਭਾਈ ਤੋਂ ਭਾਈ ਵਿਛੋੜਿਆ
ਕਿਸਦੀ ਹੈ ਭੈੜੀ ਚਾਲ ਹੈ

ਇੱਕ ਸੀ ਜੋ ਦੋ ਅਜ ਬਨ  ਗਏ
ਕਿਉਂ ਵੱਖ ਹੋਣਾ ਮੰਨ ਗਏ
ਸਰਹੱਦ ਵੀ ਹੁਣ ਕੰਡਿਆਲ ਹੈ

ਪੰਜ ਆਬ ਖੂਨੀ ਹੋ ਗਏ
ਦੋ ਰਹਿ ਗਏ  ਤਿੰਨ ਖੋਹ ਗਏ
ਕਿਉਂ ਧਰਤੀ ਲਾਲੋ ਲਾਲ ਹੈ

ਧੀਆਂ ਤੇ ਮਾਵਾਂ ਰੋਲੀਆਂ
ਖੂਹੇ ਡੁੱਬੀਆਂ ਨਾ ਕੁਜ ਬੋਲੀਆਂ
ਕਈਆਂ  ਦੀ ਅਜ ਵੀ ਭਾਲ  ਹੈ

ਅਜ ਵੀ ਏਹੋ ਕੁਜ ਹੋ ਰਿਹਾ
ਹਿੰਦੋਸਤਾਂ  ਹੈ ਰੋ ਰਿਹਾ
ਚਾਰੋ ਤਰਫ਼ ਹੜਤਾਲ ਹੈ

ਧੀਆਂ ਨੇ ਅੱਜ ਵੀ ਰੁਲਦੀਆਂ
ਔਹ ਵਿਕਦੀਆਂ ਨੇ ਮੁੱਲ ਦੀਆਂ
ਕਿਉਂ ਬੰਦਾ ਬਣਿਆ ਦਲਾਲ ਹੈ

ਅਜ ਵੀ ਧਰਮ ਨੇ ਲੜ ਰਹੇ
ਇੱਕ ਦੂਜੇ ਦੀ ਪੱਗ ਫੜ੍ਹ ਰਹੇ
ਆਮ ਆਦਮੀ ਬਦਹਾਲ ਹੈ

ਓਹ ਜੋਸ਼ ਕਿਧਰੇ ਖੋ ਗਿਆ
ਕੀ ਖੂਨ ਠੰਡਾ  ਹੋ ਗਿਆ
ਨਾ ਲਹੂ ਚ ਉਠਦਾ ਉਬਾਲ ਹੈ

ਕੀ ਅਸੀਂ ਆਜ਼ਾਦ ਹਾਂ
ਕਿਸ ਗੱਲੋਂ ajj ਆਬਾਦ ਹਾਂ
ਕਰਨੀ ਪਊ ਪੜ੍ਹਤਾਲ ਹੈ

~'ਨੂਰ'

Tuesday, July 14, 2015

Janam din mubarak- 2015

ਜ਼ਿੰਦਗੀ ਦਾ ਲੰਘ ਗਿਆ  ਇੱਕ ਹੋਰ ਸਾਲ ਅੱਜ
ਖੁਸ਼ੀਆਂ ਮਨਾਈਆਂ ਯਾਰ ਬੇਲੀਆਂ ਦੇ ਨਾਲ ਅੱਜ

ਕਦਮ ਜਵਾਨੀ ਪੁੱਟੀ ਜਾਂਵਦੀ ਬੁਢੇਪੇ ਵੱਲ
ਦਿਲ ਨੂੰ ਸਤਾਈ ਜਾਂਦਾ ਏਹੋ ਈ ਖਿਆਲ ਅੱਜ 

ਗਹੁ ਨਾਲ ਤਕਿਆ ਜਾਂ ਸ਼ੀਸ਼ੇ ਵਿਚ ਖੁਦ ਨੂੰ 
ਤੱਕੇ ਕੁਝ ਕਾਲਿਆਂ ਤੋਂ ਚਿੱਟੇ ਹੋਏ ਵਾਲ ਅੱਜ

ਜ਼ਿੰਦਗੀ ਤਾਂ  ਆਪਣੀ ਹੀ  ਲੈਅ ਤੁਰੀ ਜਾਂਵਦੀ
ਪਲ ਛਿਨ ਦਿਨ ਸਾਲ ਬਣੇ ਸੁਰ ਤਾਲ ਅੱਜ 

ਘੜੀਆਂ ਜੋ ਬੀਤ ਗਈਆਂ ਘੜੀਆਂ ਜੋ ਆਉਣੀਆਂ
ਸੋਚ ਸੋਚ ਕਰੀ ਜਾਨੇ 'ਅੱਜ' ਵੀ ਹਲਾਲ ਅੱਜ 

ਅਨਦੇਖਾ ਕਰੀ ਜਾਨੇ ਅਖਾਂ ਨਾਲ ਵੇਖ ਵੇਖ
ਲੈਕੇ ਆਓ ਠੰਡੇ ਹੋਏ ਲਹੂ ਚ ਉਬਾਲ ਅੱਜ

ਜ਼ਿੰਦਗੀ ਹਨ੍ਹੇਰੀ ਵਿਚ ਹਰ ਪਾਸੇ ਨੂਰ ਵੰਡੋ
ਹਥ ਵਿਚ ਲੈਕੇ ਹਕ਼ ਸਚ ਦੀ ਮਸ਼ਾਲ ਅੱਜ

ਕਲ ਇੱਕ ਬੀਤ ਗਿਆ ਕਲ ਆਉਣੈ ਕਲ ਨੂੰ
ਅੱਜ ਵਿਚ ਜੀਓ 'ਨੂਰ' ਬਣ ਕੇ ਮਿਸਾਲ ਅੱਜ 
ਅੱਜ ਵਿਚ ਜੀਓ 'ਨੂਰ' ਬਣ ਕੇ ਮਿਸਾਲ ਅੱਜ 

~'ਨੂਰ'

Friday, July 10, 2015

ਵੀਰ-ਭੈਣ

ਵੀਰ  ਦੀ ਤਾਂ ਖੁਸ਼ੀ ਹੁੰਦੀ ਜੱਗ ਤੋਂ ਅਲੈਦਾ ਏ,
ਮਾਂ ਦੀ ਕੁਖੋਂ ਹੁੰਦੀ ਜਦ ਭੈਣ ਇੱਕ ਪੈਦਾ ਏ

ਭੈਣਾਂ ਨੇ ਸ਼ਿੰਗਾਰਦੀਆਂ ਘਰ ਨੂੰ ਸੰਵਾਰਦੀਆਂ,
ਭੁਖੀਆਂ ਦੁਲਾਰ ਦੀਆਂ, ਮੂਰਤਾਂ ਪਿਆਰ ਦੀਆਂ

ਨਜ਼ਰ ਨਾ ਲੱਗੇ ਇਨ੍ਹਾਂ ਸੋਹਣੀਆਂ ਸੁਨ੍ਖੀਆਂ ਨੂੰ,
ਵਿਦਾ ਕਿੰਜ ਕਰੀਏ ਜੀ ਸਾਂਭ ਸਾਂਭ ਰਖੀਆਂ ਨੂੰ

ਗੁੱਡੀਆਂ ਤਾਂ ਜੰਮਦੀਆਂ ਹੁੰਦੀਆਂ ਪਰਾਈਆਂ ਨੇ,
ਖਬਰੇ ਇਹ ਰੀਤਾਂ ਕਿਸ ਜਾਲਮ ਬਣਾਈਆਂ ਨੇ

ਆਪਣੇ ਹੀ ਘਰੋਂ ਵਿਦਾ ਹੋਣਾ ਬੜਾ ਔਖਾ ਏ,
ਨਵੇਂ ਪਰਵਾਰ ਵਿਚ ਰਹਿਣਾ ਕਿਤੇ  ਸੌਖਾ ਏ?

ਵੀਰ ਅਰਦਾਸ ਏਹੋ ਰੱਬ ਅੱਗੇ ਕਰਦਾ,
ਭੈਣ ਹੁਣ ਬਣ ਜਏ ਸ਼ਿੰਗਾਰ ਸਹੁਰੇ ਘਰ ਦਾ

ਆਪਣੇ ਹੀ ਘਰ ਵਾਂਗੂੰ ਮਹਿਕਾਂ ਰਹੇ ਵੰਡਦੀ,
ਪਾਣੀ ਨੂੰ ਮਿਠਾਸ ਜਿਵੇਂ ਦਿੰਦੀ ਡਲੀ  ਖੰਡ ਦੀ

ਵੀਰ ਕਦੇ ਮੁਖੋਂ ਭਾਂਵੇਂ ਦੱਸਕੇ ਨਾ ਕਹਿੰਦਾ ਏ,
ਭੈਣਾਂ ਲਈ  ਪਿਆਰ ਸਦਾ ਦਿਲ ਵਿਚ ਰਹਿੰਦਾ ਏ

'ਨੂਰ' ਕਦੇ ਮੁਖੋਂ ਭਾਂਵੇਂ ਦੱਸਕੇ ਨਾ ਕਹਿੰਦਾ ਏ,
ਭੈਣਾਂ ਲਈ ਪਿਆਰ ਸਦਾ ਦਿਲ ਵਿਚ ਰਹਿੰਦਾ ਏ

~'ਨੂਰ'



 

Monday, June 22, 2015

Father

ਰੁਤਬਾ ਮਾਂ ਦੇ ਰਿਸ਼ਤੇ ਦਾ ਬੜਾ ਵੱਡਾ
(ਪਰ) ਕਿਸੇ ਨਾਲੋਂ ਨਾ ਘੱਟ ਕਹਿਲਾਏ Father

ਜਦੋਂ ਕਰਨਾ ਹੋਵੇ ਰਾਤੀਂ change diaper
ਉਦੋਂ mother ਨੂੰ ਵੀ ਚੇਤੇ ਆਏ father

ਬੱਚੇ ਨਾਲ ਹੈ ਬੱਚਾ ਬਣ ਜਾਂਦਾ
ਬੱਚੇ ਵਾਂਗਰਾਂ ਓਹਨੂੰ ਬਹਿਲਾਏ father

ਭਾਵੇਂ ਥੱਕ ਕੇ ਟੁੱਟ ਕੇ ਘਰੇ ਆਵੇ
(ਪਰ) baby ਮੂਹਰੇ ਨਾ ਕਦੇ ਜਤਾਏ father

ਇੱਕ ਝਲਕ ਮੁਸਕਾਨ ਦੀ ਵੇਖਣੇ ਲਈ
ਕੀ ਕੀ ਕਰਤਬ ਕਰਕੇ ਵਿਖਾਏ father

ਜਿੱਡਾ ਮਰਜ਼ੀ ਵੱਡਾ ਅਫਸਰ ਹੋਏ ਲੱਗਾ
ਘਰ ਵਿਚ ਘੋੜਾ ਵੀ ਬਣ ਬਣ ਜਾਏ father

ਹਰ ਬੱਚੇ ਦੇ ਜ਼ੇਹਨ ਦੇ ਵਿਚ ਹੁੰਦਾ
Super hero is only my (read ਮਾਏ) father

ਬੱਚੇ ਵਿਚ ਟਟੋਲਦਾ ਅੰਸ਼ ਅਪਣਾ
ਅਪਨੇ ਚੇਹਰੇ ਨਾ' ਚੇਹਰਾ ਮਿਲਾਏ father

ਨਜ਼ਰ ਆਉਂਦੀ ਹੈ ਮਾਂ ਦੀ ਸਦਾ ਮਿਹਨਤ
ਐਪਰ ਜ਼ਿਕਰ ਦੇ ਵਿਚ ਨਾ ਆਏ father

ਛੋਟਾ ਨਹੀਂ ਸੰਘਰਸ਼ ਹੈ ਓਸਦਾ ਵੀ
ਲੇਕਿਨ ਕਰਕੇ ਨਾ ਕਦੇ ਜਤਾਏ father

ਆਪੂੰ ਵਾਸਤੇ ਕੁਝ ਵੀ ਨਹੀਂ ਮੰਗਦਾ
ਸਦਾ ਟੱਬਰ ਦੀ ਖੈਰ ਮਨਾਏ father

ਮਨ ਵਿਚ ਜਦ ਵੀ ਆਦਰ ਦੀ ਬਣੇ ਮੂਰਤ
ਕਾਸ਼ ਝੱਟ ਹੀ ਸਾਂਵੇਂ ਆ ਜਾਏ father

ਬੱਚੇ ਜਿੰਨੇ ਮਰਜ਼ੀ ਵੱਡੇ ਹੋ ਜਾਵਣ
ਕਦੇ ਜਾਣ ਨਾ ਮਨੋ ਭੁਲਾਏ father

Papa  ਹੁੰਦੇ ਤਾਂ ਇਸਨੂੰ ਕਿੰਝ ਕਰਦੇ
ਮੁਸ਼ਕਿਲ ਸਮੇਂ ਫਿਰ ਚੇਤੇ ਆਏ father

ਦੁੱਖ ਆਪਣਾ ਕਦੇ ਵੀ ਨਹੀ ਦੱਸਦੇ
ਖਬਰੇ ਕਿਹੜੀ ਨੇ ਮਿੱਟੀ ਦੇ ਜਾਏ father

ਅਸਲ ਹੁੰਦਾ ਅਹਿਸਾਸ ਹੈ ਉਦੋਂ ਜਾਕੇ
ਜਦੋਂ ਬੱਚਾ ਫਿਰ ਆਪ ਕਹਿਲਾਏ  father
'ਨੂਰ' ਬੱਚਾ ਜਦ ਆਪ ਕਹਿਲਾਏ father

~ 'ਨੂਰ'







 

Friday, June 19, 2015

ਇਨਸਾਨ

ਉਠ ਜਏ ਭਰੋਸਾ ਏਹੋ ਜੇਹੇ ਇਨਸਾਨ ਤੋਂ 
ਬੋਲਕੇ ਜੋ ਆਪਣੀ ਹੀ ਮੁਕਰੇ ਜ਼ੁਬਾਨ ਤੋਂ 
 
ਦੁਨੀਆ ਤੇ ਇੱਕੋ ਇੱਕ ਓਹੀ ਯਾਰੋ ਵੱਸਦਾ 
(ਜੋ) ਮੇਰੇ ਵਿਚ ਰੋਂਦਾ ਓਹੀਓ ਤੇਰੇ ਵਿਚ ਹੱਸਦਾ 
ਮੁਖ ਜੇਹੜਾ ਮੋੜ ਲੈਂਦਾ ਉਸ ਭਗਵਾਨ ਤੋਂ 
ਉਠ ਜਏ ਭਰੋਸਾ ਏਹੋ ਜੇਹੇ ਇਨਸਾਨ ਤੋਂ..
 
ਚੋਰੀ ਅਤੇ ਯਾਰੀ ਠੱਗੀ ਅਤੇ ਬਦਮਾਸ਼ੀ ਵੀ 
ਨਹੀਓਂ ਕਿਸੇ ਕੰਮ ਆਉਣੀ ਕੀਤੀ ਅਇਆਸ਼ੀ ਵੀ
ਡੋਲ ਜਾਂਦਾ ਜੇਹੜਾ ਬੰਦਾ ਆਪਣੇ ਈਮਾਨ ਤੋਂ 
ਉਠ ਜਏ ਭਰੋਸਾ ਏਹੋ ਜੇਹੇ ਇਨਸਾਨ ਤੋਂ..


ਪੈਸਾ ਧੇਲਾ ਰੁਤਬੇ ਨੇ ਮੈਲ ਏਸ ਜੱਗ ਦੀ
ਬੜੀ ਗਰਮਾਹਟ ਹੈ ਹਉਮੈ ਵਾਲੀ ਅੱਗ ਦੀ
ਵਾਰੇ ਜਾਵੇ ਆਪਣੀ ਹੀ ਆਨ ਬਾਨ ਸ਼ਾਨ ਤੋਂ
ਉਠ ਜਏ ਭਰੋਸਾ ਏਹੋ ਜੇਹੇ ਇਨਸਾਨ ਤੋਂ..

ਭੁਖੇ ਭਾਣੇ ਤਾਈਂ ਕਦੇ ਰੋਟੀ ਵੀ ਖਵਾਈ ਨਹੀ
ਲਚਾਰ ਤੇ ਬੀਮਾਰ ਤਾਈਂ ਦਿੱਤੀ ਵੀ ਦਵਾਈ ਨਹੀ
ਗਰੀਬ ਲਈ ਚੰਗਾ ਬੋਲ ਆਇਆ ਨਾ ਜ਼ੁਬਾਨ ਤੋਂ 
ਉਠ ਜਏ ਭਰੋਸਾ ਏਹੋ ਜੇਹੇ ਇਨਸਾਨ ਤੋਂ..

ਸਰੇਆਮ ਇਜ਼ਤਾਂ ਨੀਲਾਮ ਕਰੀ ਜਾਂਦਾ ਏ
ਜ਼ਿੰਦਗੀ ਨੂੰ ਆਪਣੀ ਹਰਾਮ ਕਰੀ ਜਾਂਦਾ ਏ
ਭੁੱਲ ਗਿਆ ਲੰਘਣਾ ਏ ਤੂ ਵੀ ਸ਼ਮਸ਼ਾਨ ਤੋਂ
ਉਠ ਜਏ ਭਰੋਸਾ ਏਹੋ ਜੇਹੇ ਇਨਸਾਨ ਤੋਂ..
ਬੋਲਕੇ ਜੋ ਆਪਣੀ ਹੀ ਮੁਕਰੇ ਜ਼ੁਬਾਨ ਤੋਂ

~ਰਵੀਨੂਰ ਸਿੰਘ 'ਨੂਰ'
USA- 214-843-3122

Anandpur Sahib Sathapna Diwas

 ਪੁਰੀ ਇਹ ਅਨੰਦ ਵਾਲੀ ਰਹੀ ਏ ਅਨੰਦ ਵਿਚ
ਭਾਵੇਂ ਕਿੰਨੇ ਜ਼ਾਲਮਾਂ ਦੇ ਕਿਹਰ ਇਥੇ ਢਹੇ ਨੇ

ਛੋਲਿਆਂ ਨੂੰ ਕਿੰਜ ਸੀ ਬਦਾਮ ਕਿਹ ਕਿਹ ਛਕ ਜਾਂਦੇ
ਸਿੰਘ ਸਦਾ ਏਸ ਥਾਂ ਅਨੰਦ ਵਿਚ ਰਹੇ ਨੇ

ਅਨੰਦਗੜ ਕਿਲੇ ਨੂੰ ਜਾਂ ਘੇਰਿਆ ਸੀ ਮੁਗ੍ਹ੍ਲਾਂ ਨੇ
ਕੁਜ ਕੁ ਜ਼ਰੂਰ ਜਜ਼ਬਾਤਾਂ ਵਿਚ ਬਹੇ ਨੇ

ਤੂੰ ਸਾਡਾ ਗੁਰੂ ਨੀ ਤੇ ਅਸੀਂ ਤੇਰੇ ਸਿਖ ਨੀ
 ਹੋਊ ਕੀ ਹਾਲਾਤ ਜੇਹੜੇ ਐਸੇ ਬੋਲ ਕਹੇ ਨੇ

ਭੁੱਲ ਬਖਸ਼ਾਂਦੇ ਫਿਰ ਢਾਬ ਖਿਦਰਾਣੇ ਵਿਚ
'ਨੰਦਪੁਰ ਵਾਲੀ ਦਾਤਾ ਭੁੱਲ ਨੂੰ ਵਿਸਾਰ ਦਉ

ਮਾਖੋਂ ਮਿਠਾ ਨਮਕ ਹੈ ਖਾਧਾ ਮਾਖੋਵਾਲ ਦਾ
ਚੜਿਆ ਜੋ ਰਿਣ ਦਾਤਾ ਓਸਨੂ ਉਤਾਰ ਦਉ

ਖਾਲਸਾ ਜੋ ਥਾਪਿਆ ਏ  ਖੰਡੇ ਵਾਲੀ ਧਾਰ ਵਿਚੋਂ 
ਕਿਦਾਂ ਗੁਰੂ ਓਸ ਤਾਈਂ ਮੁਖ ਮੋੜ ਸਕਦਾ

ਸਿਖ ਭਾਵੇਂ ਗੁਰਾਂ ਨਾਲ ਨਾਤਾ ਜਾਕੇ ਤੋੜ ਆਵੇ
ਗੁਰੂ ਸਿਖ ਨਾਲ ਨਾਤਾ ਨਈਓਂ ਤੋੜ ਸਕਦਾ

ਸਰਸਾ ਦਾ ਕਿਹਰ ਵੀ ਤਕਿਆ ਅਨੰਦਪੁਰੀ
ਗੁਰੂ ਪਰਿਵਾਰ ਦਾ ਵਿਛੋੜਾ ਏਸ ਤਕਿਆ

ਵੱਡੇ ਗੁਰੂ ਬਾਲਾਂ ਦਾ ਸ਼ਹੀਦ ਚਮਕੌਰ ਹੋਣਾ
ਨੀਹਾਂ ਵਿਚ ਛੋਟਿਆਂ ਦਾ ਜੋੜਾ ਏਸ ਤਕਿਆ 

ਸਾਹਿਬ ਦੇਵਾਂ ਮਾਤਾ ਸਾਡੀ ਪਿਤਾ ਦਸਮੇਸ਼ ਜੀ
ਅਨੰਦਪੁਰ ਜਨਮਭੂਮੀ ਏਹਦੇ ਵਸਨੀਕ ਹਾਂ

ਤਿੰਨ ਸੌ ਪੰਜਾਹ ਸਾਲਾ ਥਾਪਨਾ ਮਨਾਉਂਦੇ ਅੱਜ
ਕਿੰਨੇ ਹੀ ਦਿਨਾਂ ਤੋਂ ਏਹਦੀ ਕਰਦੇ ਉਡੀਕ ਸਾਂ

ਜੋਸ਼ ਨਾਲ ਹੋਸ਼ ਵੀ ਜ਼ਰੂਰ ਹੋਣਾ ਚਾਹੀਦਾ
ਏਸ ਗੱਲ ਵੱਲ ਵੀ ਖਿਆਲ ਕਰੇ ਖਾਲਸਾ

ਸ਼ਾਲਾ ਹੋਰ ਵਧੇ ਫੁੱਲੇ ਪੰਥ ਇਹ ਨਿਆਰਾ 'ਨੂਰ'
ਬਾਣੀ ਅਤੇ ਬਾਣੇ ਦੀ ਸੰਭਾਲ ਕਰੇ ਖਾਲਸਾ

~ਰਵੀਨੂਰ ਸਿੰਘ 'ਨੂਰ'
   USA- 214-843-3122  

Monday, June 1, 2015

Pagg

ਸਾਨੂ ਪੱਗ ਨੇ ਵਖਰੀ ਸ਼ਾਨ ਦਿੱਤੀ
ਪੱਗ ਕਰਕੇ ਮਿਲੀਆਂ ਸਰਦਾਰੀਆਂ ਨੇ
ਨਿਰਾ ਕਪੜੇ ਦਾ ਨਹੀ ਟੁਕੜਾ ਇਹ 
ਕਦਰਾਂ ਕੀਮਤਾਂ ਵਿਚ ਸ਼ੁਮਾਰੀਆਂ ਨੇ 

ਪੱਗ ਨਾਲ ਹੀ ਵਖਰਾ ਟੌਰ ਜਾਪੇ 
ਲਗਨ ਸੂਰਤਾਂ ਕਿੰਜ ਪਿਆਰੀਆਂ ਨੇ 
ਸਿਰ ਤੇ ਸਦਾ ਸਜਾਈ ਸੋਭਦੀ ਹੈ
ਰੰਗ ਜੇਹੜਾ ਵੀ ਦਿੱਤਾ ਲਲਾਰੀਆਂ ਨੇ   

ਪੱਗਾਂ ਵਾਲਿਆਂ ਪੱਗਾਂ ਉਛਾਲੀਆਂ ਨਹੀ 
ਪੱਗਾਂ ਖਾਤਿਰ ਵੀ ਜਾਨਾਂ ਵਾਰੀਆਂ ਨੇ 
ਪੱਗਾਂ ਉੱਤੇ ਰੰਬੀਆਂ ਵਾਰ ਕੀਤਾ 
ਸਿਰਾਂ ਉੱਤੇ ਚਲੀਆਂ ਆਰੀਆਂ ਨੇ 

ਪੱਗ ਬੜੀ ਹੈ ਅੱਜ ਬਦਨਾਮ ਕੀਤੀ 
ਆਕੜ ਖੋਰ ਅਤੇ ਅਹੰਕਾਰੀਆਂ ਨੇ 
ਅਜਕਲ ਪੱਗਾਂ ਵਾਲੇ ਪੱਗਾਂ ਲਾਹੀ ਜਾਂਦੇ 
ਪੱਗਾਂ ਪੈਰਾਂ ਦੇ ਵਿਚ ਖਿਲਾਰੀਆਂ ਨੇ 

ਪੱਗ  ਬਣੇ ਪੱਟੀ ਸੋਚ ਬਣੇ ਮਰਹਮ 
ਐਦਾਂ ਕਿਸੇ ਦੇ ਫੱਟ ਲੁਕਾਓ ਸਿਖੋ 
ਪੱਗ ਨਾਲ ਜੇ ਕਿਸੇ ਦਾ ਤਨ ਢਕ ਜਏ 
ਸਿਰੋਂ ਲਾਹਕੇ ਵੀ ਇਜ਼ਤ ਕਮਾਓ ਸਿਖੋ 

ਪੱਗ ਈਗੋ ਦਾ ਨਹੀ ਪਰਤੀਕ ਹਰਗਿਜ਼ 
ਦਾਗ ਪੱਗ ਨੂ ਐਸਾ ਨਾ ਲਾਓ ਸਿਖੋ 
ਸੂਰਤ ਵਿਚੋਂ ਸੀਰਤ ਝਲਕ ਆਵੇ 
ਐਦਾਂ ਪੱਗ ਦਾ ਮਾਨ ਵਧਾਓ ਸਿਖੋ 
'ਨੂਰ' ਪੱਗ ਦਾ ਮਾਨ ਵਧਾਓ ਸਿਖੋ  








Wednesday, May 20, 2015

Guru Arjan


ਕਿਹੜੀ ਮਿਟੀ ਦੇ ਬਣੇ ਹੋ ਪੁੱਛਦੇ ਕਈ, 
ਜਿਹੜੇ ਮੌਤ ਅਜ਼ਮਾਂਵਦੇ ਖੁਸ਼ ਹੋਕੇ |

ਇਹ ਤਾਰੀਖ ਹੈ ਲਹੂ ਦੀ ਲਿਖੀ ਹੋਈ, 
ਅਸੀਂ ਸ਼ਹਾਦਤਾਂ ਪਾਂਵਦੇ ਖੁਸ਼ ਹੋਕੇ |

ਤੱਤੀ ਤਵੀ ਤੇ ਬੈਠੇ ਵੀ ਗੁਰੂ ਅਰਜਨ, 
ਮਿੱਠੀ ਬਾਣੀ ਪਏ ਗਾਂਵਦੇ ਖੁਸ਼ ਹੋਕੇ |

ਲੋਕੀ ਬਰਸੀਆਂ ਤੇ ਵੈਣ ਪਾਂਵਦੇ ਨੇ, 
ਅਸੀਂ ਸ਼ਹੀਦੀ ਮਨਾਂਵਦੇ ਖੁਸ਼ ਹੋਕੇ |

ਗੁਰੂ ਸਪਰਸ਼ ਦੇ ਨਾਲ ਓਹ ਸੀਤ ਹੋਈਆਂ,
ਗਰਮ ਹਵਾਵਾਂ ਜੋ ਇਧਰ ਰੁਖ਼ ਕੀਤਾ, 

ਤੱਤੀ 'ਵੵਾ ਉਸਨੂੰ ਕਿਦਾਂ ਛੂਹ ਸਕਦੀ, 
ਜਿਸਨੇ ਵੱਲ ਪਰਮੇਸ਼ਰ ਦੇ ਮੁਖ ਕੀਤਾ
ਜਿਸਨੇ ਵੱਲ ਪਰਮੇਸ਼ਰ ਦੇ ਮੁਖ ਕੀਤਾ |
~ਰਵੀਨੂਰ ਸਿੰਘ ਨੂਰ

Tuesday, May 12, 2015

Kudrat- Nepal Quake

ਅਉਂਦੇ  Tornado ਕਿਤੇ ਆ ਰਿਹਾ ਭੁਚਾਲ ਹੈ
Nature ਦੀ ਕੌਣ ਜਾਣੇ ਅਗਲੀ  ਕੀ ਚਾਲ ਹੈ
ਧਰਤੀ ਦੇ ਚਾਰੋ ਪਾਸੇ ਹੋਇਆ ਬੁਰਾ ਹਾਲ ਹੈ
ਹੋ ਰਿਹਾ ਏਹ ਸਭ ਕਿਓਂ  ਕੀਤਾ ਕਦੇ ਖਿਆਲ ਹੈ?

ਅੱਜ  ਇਨਸਾਨ  ਭਗਵਾਨ  ਨਾਲੋਁ  ਟੁੱਟਿਆ
ਵਿਸ਼ਵਾਸ ਵਾਲਾ ਪੌਦਾ ਏਹਨੇ ਜੜੋਁ   ਪੱਟ  ਸੁੱਟਿਆ
ਅਪਣੇ  ਹੀ ਘਰ ਤਾਈਂ  ਡਾਕਾ ਮਾਰ ਲੁੱਟਿਆ
ਮਨ-ਮਰਜ਼ੀ  ਦੇ ਕਾਰੇ ਕਰਨ ਵਿਚ ਜੁੱਟਿਆ

ਰੱਬ ਦੇ ਬਣਾਏ  ਸਾਰੇ ਜੀਵ ਅਨ੍ਮੋਲ ਨੇ
ਸਭ ਆਪੋ ਆਪਣੇ  ਨਿਭਾਂਦੇ  ਪਏ ਰੋਲ ਨੇ
(ਪਰ) ਬੰਦੇ  ਦੇ ਜ਼ਮੀਰ  ਅੱਜ  ਹੋਏ ਪਏ ਗੋਲ ਨੇ
ਓਸਦੇ ਬਣਾਏ  ਓਹਨੂੰ   ਈ ਕਰਦੇ ਕਲੋਲ ਨੇ

ਜਦੋ ਕੁਦਰਤ  ਵਾਲੇ ਨਿਯਮਾਂ  ਨੂੰ  ਤੋੜੋਗੇ
ਪਥਰਾਂ  ਦੇ ਨਾਲ ਸਿਰ ਆਪਣਾ  ਹੀ ਫ਼ੋੜੋਗੇ
ਕਾਲ ਦੀ ਹਵਾ ਦਾ ਰੁਖ ਖ਼ੁਦ  ਵੱਲ  ਮੋੜੋਗੇ
ਫ਼ੇਰ ਜਾਕੇ ਮਨ ਤੁਸੀਂ  ਰੱਬ  ਨਾਲ ਜੋੜੋਗੇ?

ਸੋਚੋ ਤੇ ਵਿਚਾਰੋ ਯਾਰੋ ਕਿਥੇ ਅਸੀ Wrong  ਹਾਂ ?
ਕਿਥੋਁ  ਦੇ ਹਾਂ  ਵਾਸੀ ਕੀਹਨੂੰ  ਕਰਦੇ Belong ਹਾਂ ?
ਕੀਹਨੇ ਦਾਤਾਂ ਦਿੱਤੀਆਂ ਕਿ ਬਣੇ Strong  ਹਾਂ ?
ਕਿਓਂ ਨੀ ਯਾਦ ਕਰਕੇ  ਤੇ ਗਾਂਦੇ  ਓਹਦੇ Song  ਹਾਂ ?

ਓਹੀ ਇਕ ਕਰਤਾ ਜੋ ਸਭ ਕੁਝ  ਕਰਦਾ
ਕਿਤੇ  ਕੁਝ ਲੁਕਿਆ  ਨਾ ਓਸਤੋਁ  ਕੋਈ ਪਰਦਾ
ਲਭੋ ਕਿਥੇ ਵਸਦਾ ਕੀ ਪਤਾ ਓਹਦੇ ਘਰ ਦਾ
ਪਿਆਰ ਦਾ ਹੈ ਨਾਮ ਰਬ ਨਾਕੇ ਕਿਸੇ ਡਰ ਦਾ
ਜਿਸ ਦਿਨ ਰੱਬ ਨਾਲ ਪਿਆਰ ਅਸੀਂ ਪਾਵਾਂਗੇ
ਓਸ ਦਿਨ ਓਹਦੇ ਸੱਚੇ  ਬੱਚੇ ਅਖਵਾਂਵਾਂਗੇ
ਓਸ ਦੀਆਂ ਰੇਹਮਤਾਂ ਦਾ ਮੁੱਲ ਜੱਦ ਪਾਵਾਂਗੇ
ਉਦੋਂ 'ਨੂਰ' ਅਸੀਂ ਓਹਦੀ ਸ਼ਰਨ ਵਿਚ ਆਵਾਂਗੇ
ਉਦੋਂ 'ਨੂਰ' ਅਸੀਂ ਓਹਦੀ ਸ਼ਰਨ ਵਿਚ ਆਵਾਂਗੇ

~ਨੂਰ

Monday, March 23, 2015

AAM AADMI

aadmi kab kaha'n aam se khaas ho jaye, yeh toh samay bataata hai

Lehlhaata Ped kaise ghaas ho jaye, yeh toh samay btaata hai

ilzaam lagaakar jhoothe isko jail kardenge
Koshishei'n hazaar huyi ke fail kar denge (magar)

Fail ho hoke kab Pappu pass ho jaye, yeh toh samay btata hai


Sadiyo'n se chalti aa rhi reet puraani hai
Badi par neki ki aakhir jeet puraani hai

Kans Raavan ka kab kaise naas ho jaaye, yeh toh samay btata hai

Khushi bahut ke apna koi aage hai aya
dard jo sabka samjhe banke sabhka humsaya

Dil se ki jo poori kab ardaas ho jaye,
yeh toh samay btata hai


Dil bhi jeete vote bhi jeete Seatei'n bhi jeeti
karke dikhlaayi hai saaf-swachch raajneeti

Kaise 'Noor' rachaayi leela raas ho jaye,
Yeh toh Samay bataata hai



ਸ਼ਹੀਦ -ਏ -ਆਜ਼ਮ

ਸ਼ਹੀਦ -ਏ -ਆਜ਼ਮ ਦੀ ਕੈਸੀ ਛਵੀ ਅਜਕਲ
ਮੁਛਾਂ ਕੁੰਡੀਆਂ ਫੜੀ ਬੰਦੂਕ ਵੇਖੋ

ਇੱਕੋ ਦਿਨ ਹੈ ਯਾਦ ਮਨਾਈ ਜਾਂਦੀ
ਫਿਰਵੀ ਕਰਦੇ ਕੀ ਪਏ ਸਲੂਕ ਵੇਖੋ

ਰਾਜਨੀਤੀ ਦੇ ਡੰਕੇ ਵਜਾਈ ਜਾਂਦੇ
ਵਰਗ੍ਲਾਈ ਜਾਂਦੇ ਜਨਤਾ ਮਲੂਕ ਵੇਖੋ

ਇਨਕ਼ਲਾਬ ਦੇ ਜੇਸਨੇ ਲਾਏ ਨਾਅਰੇ
ਅੱਜ ਸੁਣਦੀ ਨੀ ਓਸਦੀ ਕੂਕ ਵੇਖੋ

ਉਸਦੀ ਸੋਚ ਦਾ ਭਾਰਤ ਨਾ ਉਸਰ ਸਕਿਆ
ਕਿਉਂਕਿ ਸੋਚ ਨਾ ਓਹਦੀ ਅਪਨਾਈ ਆਪਾਂ

ਫੋਟੋ ਗਡੀ ਤੇ ਲਾਈ ਜ਼ਰੂਰ ਹੈ ਪਰ
ਉਸਦੀ ਛਵੀ ਨਾ ਦਿਲ ਚ ਵਸਾਈ ਆਪਾਂ

ਹਰ ਇਕ ਦੌਰ ਅੰਦਰ ਕ੍ਰਾਂਤੀ ਜ਼ੋਰ ਫੜਦੀ
ਸਾਨੂੰ ਅਜੇ ਵੀ ਲੋੜ ਇਨਕ਼ਲਾਬ ਦੀ ਏ

ਜਿਥੇ ਜੰਮਦੇ ਭਗਤ ਸਿੰਘ ਜੇਹੇ ਸੂਰੇ
ਸਾਨੂੰ ਭਾਲ ਅੱਜ ਓਸ ਪੰਜਾਬ ਦੀ ਏ
'ਨੂਰ' ਭਾਲ ਅੱਜ ਓਸ ਪੰਜਾਬ ਦੀ ਏ

~'ਨੂਰ'