ਰੁਤਬਾ ਮਾਂ ਦੇ ਰਿਸ਼ਤੇ ਦਾ ਬੜਾ ਵੱਡਾ
(ਪਰ) ਕਿਸੇ ਨਾਲੋਂ ਨਾ ਘੱਟ ਕਹਿਲਾਏ Father
ਜਦੋਂ ਕਰਨਾ ਹੋਵੇ ਰਾਤੀਂ change diaper
ਉਦੋਂ mother ਨੂੰ ਵੀ ਚੇਤੇ ਆਏ father
ਬੱਚੇ ਨਾਲ ਹੈ ਬੱਚਾ ਬਣ ਜਾਂਦਾ
ਬੱਚੇ ਵਾਂਗਰਾਂ ਓਹਨੂੰ ਬਹਿਲਾਏ father
ਭਾਵੇਂ ਥੱਕ ਕੇ ਟੁੱਟ ਕੇ ਘਰੇ ਆਵੇ
(ਪਰ) baby ਮੂਹਰੇ ਨਾ ਕਦੇ ਜਤਾਏ father
ਇੱਕ ਝਲਕ ਮੁਸਕਾਨ ਦੀ ਵੇਖਣੇ ਲਈ
ਕੀ ਕੀ ਕਰਤਬ ਕਰਕੇ ਵਿਖਾਏ father
ਜਿੱਡਾ ਮਰਜ਼ੀ ਵੱਡਾ ਅਫਸਰ ਹੋਏ ਲੱਗਾ
ਘਰ ਵਿਚ ਘੋੜਾ ਵੀ ਬਣ ਬਣ ਜਾਏ father
ਹਰ ਬੱਚੇ ਦੇ ਜ਼ੇਹਨ ਦੇ ਵਿਚ ਹੁੰਦਾ
Super hero is only my (read ਮਾਏ) father
ਬੱਚੇ ਵਿਚ ਟਟੋਲਦਾ ਅੰਸ਼ ਅਪਣਾ
ਅਪਨੇ ਚੇਹਰੇ ਨਾ' ਚੇਹਰਾ ਮਿਲਾਏ father
ਨਜ਼ਰ ਆਉਂਦੀ ਹੈ ਮਾਂ ਦੀ ਸਦਾ ਮਿਹਨਤ
ਐਪਰ ਜ਼ਿਕਰ ਦੇ ਵਿਚ ਨਾ ਆਏ father
ਛੋਟਾ ਨਹੀਂ ਸੰਘਰਸ਼ ਹੈ ਓਸਦਾ ਵੀ
ਲੇਕਿਨ ਕਰਕੇ ਨਾ ਕਦੇ ਜਤਾਏ father
ਆਪੂੰ ਵਾਸਤੇ ਕੁਝ ਵੀ ਨਹੀਂ ਮੰਗਦਾ
ਸਦਾ ਟੱਬਰ ਦੀ ਖੈਰ ਮਨਾਏ father
ਮਨ ਵਿਚ ਜਦ ਵੀ ਆਦਰ ਦੀ ਬਣੇ ਮੂਰਤ
ਕਾਸ਼ ਝੱਟ ਹੀ ਸਾਂਵੇਂ ਆ ਜਾਏ father
ਬੱਚੇ ਜਿੰਨੇ ਮਰਜ਼ੀ ਵੱਡੇ ਹੋ ਜਾਵਣ
ਕਦੇ ਜਾਣ ਨਾ ਮਨੋ ਭੁਲਾਏ father
Papa ਹੁੰਦੇ ਤਾਂ ਇਸਨੂੰ ਕਿੰਝ ਕਰਦੇ
ਮੁਸ਼ਕਿਲ ਸਮੇਂ ਫਿਰ ਚੇਤੇ ਆਏ father
ਦੁੱਖ ਆਪਣਾ ਕਦੇ ਵੀ ਨਹੀ ਦੱਸਦੇ
ਖਬਰੇ ਕਿਹੜੀ ਨੇ ਮਿੱਟੀ ਦੇ ਜਾਏ father
ਅਸਲ ਹੁੰਦਾ ਅਹਿਸਾਸ ਹੈ ਉਦੋਂ ਜਾਕੇ
ਜਦੋਂ ਬੱਚਾ ਫਿਰ ਆਪ ਕਹਿਲਾਏ father
'ਨੂਰ' ਬੱਚਾ ਜਦ ਆਪ ਕਹਿਲਾਏ father
~ 'ਨੂਰ'
(ਪਰ) ਕਿਸੇ ਨਾਲੋਂ ਨਾ ਘੱਟ ਕਹਿਲਾਏ Father
ਜਦੋਂ ਕਰਨਾ ਹੋਵੇ ਰਾਤੀਂ change diaper
ਉਦੋਂ mother ਨੂੰ ਵੀ ਚੇਤੇ ਆਏ father
ਬੱਚੇ ਨਾਲ ਹੈ ਬੱਚਾ ਬਣ ਜਾਂਦਾ
ਬੱਚੇ ਵਾਂਗਰਾਂ ਓਹਨੂੰ ਬਹਿਲਾਏ father
ਭਾਵੇਂ ਥੱਕ ਕੇ ਟੁੱਟ ਕੇ ਘਰੇ ਆਵੇ
(ਪਰ) baby ਮੂਹਰੇ ਨਾ ਕਦੇ ਜਤਾਏ father
ਇੱਕ ਝਲਕ ਮੁਸਕਾਨ ਦੀ ਵੇਖਣੇ ਲਈ
ਕੀ ਕੀ ਕਰਤਬ ਕਰਕੇ ਵਿਖਾਏ father
ਜਿੱਡਾ ਮਰਜ਼ੀ ਵੱਡਾ ਅਫਸਰ ਹੋਏ ਲੱਗਾ
ਘਰ ਵਿਚ ਘੋੜਾ ਵੀ ਬਣ ਬਣ ਜਾਏ father
ਹਰ ਬੱਚੇ ਦੇ ਜ਼ੇਹਨ ਦੇ ਵਿਚ ਹੁੰਦਾ
Super hero is only my (read ਮਾਏ) father
ਬੱਚੇ ਵਿਚ ਟਟੋਲਦਾ ਅੰਸ਼ ਅਪਣਾ
ਅਪਨੇ ਚੇਹਰੇ ਨਾ' ਚੇਹਰਾ ਮਿਲਾਏ father
ਨਜ਼ਰ ਆਉਂਦੀ ਹੈ ਮਾਂ ਦੀ ਸਦਾ ਮਿਹਨਤ
ਐਪਰ ਜ਼ਿਕਰ ਦੇ ਵਿਚ ਨਾ ਆਏ father
ਛੋਟਾ ਨਹੀਂ ਸੰਘਰਸ਼ ਹੈ ਓਸਦਾ ਵੀ
ਲੇਕਿਨ ਕਰਕੇ ਨਾ ਕਦੇ ਜਤਾਏ father
ਆਪੂੰ ਵਾਸਤੇ ਕੁਝ ਵੀ ਨਹੀਂ ਮੰਗਦਾ
ਸਦਾ ਟੱਬਰ ਦੀ ਖੈਰ ਮਨਾਏ father
ਮਨ ਵਿਚ ਜਦ ਵੀ ਆਦਰ ਦੀ ਬਣੇ ਮੂਰਤ
ਕਾਸ਼ ਝੱਟ ਹੀ ਸਾਂਵੇਂ ਆ ਜਾਏ father
ਬੱਚੇ ਜਿੰਨੇ ਮਰਜ਼ੀ ਵੱਡੇ ਹੋ ਜਾਵਣ
ਕਦੇ ਜਾਣ ਨਾ ਮਨੋ ਭੁਲਾਏ father
Papa ਹੁੰਦੇ ਤਾਂ ਇਸਨੂੰ ਕਿੰਝ ਕਰਦੇ
ਮੁਸ਼ਕਿਲ ਸਮੇਂ ਫਿਰ ਚੇਤੇ ਆਏ father
ਦੁੱਖ ਆਪਣਾ ਕਦੇ ਵੀ ਨਹੀ ਦੱਸਦੇ
ਖਬਰੇ ਕਿਹੜੀ ਨੇ ਮਿੱਟੀ ਦੇ ਜਾਏ father
ਅਸਲ ਹੁੰਦਾ ਅਹਿਸਾਸ ਹੈ ਉਦੋਂ ਜਾਕੇ
ਜਦੋਂ ਬੱਚਾ ਫਿਰ ਆਪ ਕਹਿਲਾਏ father
'ਨੂਰ' ਬੱਚਾ ਜਦ ਆਪ ਕਹਿਲਾਏ father
~ 'ਨੂਰ'