ਕਿਹੜੀ ਮਿਟੀ ਦੇ ਬਣੇ ਹੋ ਪੁੱਛਦੇ ਕਈ,
ਜਿਹੜੇ ਮੌਤ ਅਜ਼ਮਾਂਵਦੇ ਖੁਸ਼ ਹੋਕੇ |
ਇਹ ਤਾਰੀਖ ਹੈ ਲਹੂ ਦੀ ਲਿਖੀ ਹੋਈ,
ਅਸੀਂ ਸ਼ਹਾਦਤਾਂ ਪਾਂਵਦੇ ਖੁਸ਼ ਹੋਕੇ |
ਤੱਤੀ ਤਵੀ ਤੇ ਬੈਠੇ ਵੀ ਗੁਰੂ ਅਰਜਨ,
ਮਿੱਠੀ ਬਾਣੀ ਪਏ ਗਾਂਵਦੇ ਖੁਸ਼ ਹੋਕੇ |
ਲੋਕੀ ਬਰਸੀਆਂ ਤੇ ਵੈਣ ਪਾਂਵਦੇ ਨੇ,
ਅਸੀਂ ਸ਼ਹੀਦੀ ਮਨਾਂਵਦੇ ਖੁਸ਼ ਹੋਕੇ |
ਗੁਰੂ ਸਪਰਸ਼ ਦੇ ਨਾਲ ਓਹ ਸੀਤ ਹੋਈਆਂ,
ਗਰਮ ਹਵਾਵਾਂ ਜੋ ਇਧਰ ਰੁਖ਼ ਕੀਤਾ,
ਤੱਤੀ 'ਵੵਾ ਉਸਨੂੰ ਕਿਦਾਂ ਛੂਹ ਸਕਦੀ,
ਜਿਸਨੇ ਵੱਲ ਪਰਮੇਸ਼ਰ ਦੇ ਮੁਖ ਕੀਤਾ
ਜਿਸਨੇ ਵੱਲ ਪਰਮੇਸ਼ਰ ਦੇ ਮੁਖ ਕੀਤਾ |
~ਰਵੀਨੂਰ ਸਿੰਘ ਨੂਰ