ਨਾਨਕ ਸ਼ਾਹ ਫ਼ਕ਼ੀਰ ਆਇਆ
ਹਿੰਦ ਦੀ ਬਣ ਤਕਦੀਰ ਆਇਆ
ਜ਼ੁਲਮ ਦੀ ਕਰਨ ਅਖ਼ੀਰ ਆਇਆ
ਅੱਜ ਨਾਨਕੀ ਦਾ ਵੀਰ ਆਇਆ
ਉਸਦੀ ਬਾਣੀ ਵਿਚ ਸ਼ਕਤੀ
ਮਨ ਅੰਦਰ ਉਸਦੇ ਭਗਤੀ
ਨੈਣੀਂ ਵਖਰੀ ਹੀ ਮਸਤੀ
ਰੱਬ ਜਾਪੇ ਵਿਚ ਸਰੀਰ ਆਇਆ
ਅੱਜ ਨਾਨਕੀ ਦਾ ਵੀਰ ਆਇਆ
ਉਸ ਤੀਜਾ ਰਾਹ ਦਿਖਾਇਆ ਸੀ
ਤੇ ਸਿਧੇ ਰਸਤੇ ਪਾਇਆ ਸੀ
ਇਨਸਾਨੀ ਧਰਮ ਸਿਖਾਇਆ ਸੀ
ਓਹ ਬਣ ਪੀਰਾਂ ਦਾ ਪੀਰ ਆਇਆ
ਅੱਜ ਨਾਨਕੀ ਦਾ ਵੀਰ ਆਇਆ
ਕੌਡੇ ਦੀ ਭੁੱਲ ਬਖਸ਼ਾ ਦਿੱਤੀ
ਕੋਹੜੀ ਦੀ ਕੋਹੜ ਮੁਕਾ ਦਿੱਤੀ
ਭਾਗੋ ਦੀ ਹੈਂਕੜ ਲਾਹ ਦਿੱਤੀ
ਓਹ ਦੁਖੀਆਂ ਦਾ ਦਿਲਗੀਰ ਆਇਆ
ਅੱਜ ਨਾਨਕੀ ਦਾ ਵੀਰ ਆਇਆ
ਉਸ ਗਿਆਨ ਦੀ ਸ਼ਮ੍ਹਾ ਜਲਾ ਦਿੱਤੀ
ਸੁੱਤੀ ਤਕ਼ਦੀਰ ਜਗਾ ਦਿੱਤੀ
ਇੱਕ ਆਸ ਦੀ ਕਿਰਣ ਦਿਖਾ ਦਿੱਤੀ
ਓਹ ਨਾਮ ਦੀ ਲੈ ਸ਼ਮਸ਼ੀਰ ਆਇਆ
ਅੱਜ ਨਾਨਕੀ ਦਾ ਵੀਰ ਆਇਆ
ਨਾਨਕ ਸ਼ਾਹ ਫ਼ਕ਼ੀਰ ਆਇਆ
ਨਾਨਕ ਸ਼ਾਹ ਫ਼ਕ਼ੀਰ ਆਇਆ
~'ਨੂਰ'
ਹਿੰਦ ਦੀ ਬਣ ਤਕਦੀਰ ਆਇਆ
ਜ਼ੁਲਮ ਦੀ ਕਰਨ ਅਖ਼ੀਰ ਆਇਆ
ਅੱਜ ਨਾਨਕੀ ਦਾ ਵੀਰ ਆਇਆ
ਉਸਦੀ ਬਾਣੀ ਵਿਚ ਸ਼ਕਤੀ
ਮਨ ਅੰਦਰ ਉਸਦੇ ਭਗਤੀ
ਨੈਣੀਂ ਵਖਰੀ ਹੀ ਮਸਤੀ
ਰੱਬ ਜਾਪੇ ਵਿਚ ਸਰੀਰ ਆਇਆ
ਅੱਜ ਨਾਨਕੀ ਦਾ ਵੀਰ ਆਇਆ
ਉਸ ਤੀਜਾ ਰਾਹ ਦਿਖਾਇਆ ਸੀ
ਤੇ ਸਿਧੇ ਰਸਤੇ ਪਾਇਆ ਸੀ
ਇਨਸਾਨੀ ਧਰਮ ਸਿਖਾਇਆ ਸੀ
ਓਹ ਬਣ ਪੀਰਾਂ ਦਾ ਪੀਰ ਆਇਆ
ਅੱਜ ਨਾਨਕੀ ਦਾ ਵੀਰ ਆਇਆ
ਕੌਡੇ ਦੀ ਭੁੱਲ ਬਖਸ਼ਾ ਦਿੱਤੀ
ਕੋਹੜੀ ਦੀ ਕੋਹੜ ਮੁਕਾ ਦਿੱਤੀ
ਭਾਗੋ ਦੀ ਹੈਂਕੜ ਲਾਹ ਦਿੱਤੀ
ਓਹ ਦੁਖੀਆਂ ਦਾ ਦਿਲਗੀਰ ਆਇਆ
ਅੱਜ ਨਾਨਕੀ ਦਾ ਵੀਰ ਆਇਆ
ਉਸ ਗਿਆਨ ਦੀ ਸ਼ਮ੍ਹਾ ਜਲਾ ਦਿੱਤੀ
ਸੁੱਤੀ ਤਕ਼ਦੀਰ ਜਗਾ ਦਿੱਤੀ
ਇੱਕ ਆਸ ਦੀ ਕਿਰਣ ਦਿਖਾ ਦਿੱਤੀ
ਓਹ ਨਾਮ ਦੀ ਲੈ ਸ਼ਮਸ਼ੀਰ ਆਇਆ
ਅੱਜ ਨਾਨਕੀ ਦਾ ਵੀਰ ਆਇਆ
ਨਾਨਕ ਸ਼ਾਹ ਫ਼ਕ਼ੀਰ ਆਇਆ
ਨਾਨਕ ਸ਼ਾਹ ਫ਼ਕ਼ੀਰ ਆਇਆ
~'ਨੂਰ'