Tuesday, November 22, 2011

ਅਸੀਂ ਗਰੀਬਾਂ

ਅਸੀਂ ਗਰੀਬਾਂ ਵਿਚ ਨਸੀਬਾਂ ਹੰਝੂ ਹੀ ਲਿਖਵਾਏ ਨੇ
ਰੁੱਸੇ ਵੀ ਤੂੰ ਗੁੱਸੇ ਵੀ ਤੂੰ , ਆਪੇ ਈ ਹਕ਼ ਬਣਾਏ ਨੇ ,

ਖੁਸ਼ੀਯਾਂ ਖੇਰ੍ਹੇ ਮੁਖ ਤੇ ਤੇਰੇ , ਤੂੰ ਦੱਸ ਕਿਧਰੋਂ ਆਏ ਨੇ,
ਆਪਣੇ ਸ਼ੌਕ਼ ਮਾਰਕੇ ਪੂਰੇ ਤੇਰੇ ਚਾ ਕਰਵਾਏ ਨੇ

ਸਮਝ ਲਵੇਂ ਇਸ ਪਿਆਰ ਨੂੰ ਕਿੰਨੇ ਮਿੰਨਤਾਂ ਤਰਲੇ ਪਾਏ ਨੇ
ਹੁਣ ਸਾਡਾ ਹਕ਼ ਐਥੇ ਰਖ , ਕਾਹਤੋਂ ਜੀ ਤਰਸਾਏ ਨੇ

ਸ਼ਬਦ ਜੋ ਨਿਕਲੇ ਮੁਖ ਚੋੰ ਸੱਜਣਾ ਇਹ ਨਾ ਸਿਖੇ ਸਿਖਾਏ ਨੇ
ਦਿਲ ਚੋ ਉਠਦੀ ਹੂਕ਼, ਨਾ ਜਾਂਦੇ ਐਵੇਂ ਗੀਤ ਬਣਾਏ ਨੇ
-ਨੂਰ