ਕਿੱਥੇ ਨੇ ਉਹ ਸੀਸ ਨੂੰ ਕਟਾਉਣ ਲਈ ਤਿਆਰ ਜੋ
ਪਿਤਾ ਦਸਮੇਸ਼ ਨੂੰ ਨੇ ਕਰਦੇ ਪਿਆਰ ਜੋ
ਵਾਰ ਦਿੰਦੇ ਗੁਰੂ ਉਤੋਂ ਹੱਸ ਹੱਸ ਜ਼ਿੰਦਗੀ
ਕਿੱਥੇ ਗਏ ਗੁਰੂ ਨੇ ਸਜਾਏ ਸਰਦਾਰ ਜੋ
ਅਨੰਦਪੁਰ ਵਾਲੀ ਤਾਂ ਵਿਸਾਖੀ ਵੀ ਅਨੋਖੀ ਸੀ
ਕੱਲ ਦੀ ਨਾ ਸਮਝਿਓ ਜੇ ਸੋਚ ਓਹ ਅਜੋਕੀ ਸੀ
ਸਿਪਾਹੀ ਵਿੱਚ ਸੰਤ ਅਤੇ ਸੰਤ ਚ ਸਿਪਾਹੀ ਹੋਏ
ਗੁਰੂ ਵਰਸਾਏ ਹੋਏ ਆਮ ਨਾ ਓਹ ਲੋਕੀ ਸੀ
ਘੱਸ ਘੱਸ ਕਸਵੱਟੀ ਘੜੇ ਕਿਰਦਾਰ ਜੋ
ਕਿੱਥੇ ਗਏ ਗੁਰੂ ਨੇ ਸਜਾਏ ਸਰਦਾਰ ਜੋ
ਜਲਿਆਂ ਦੇ ਬਾਗ ਦੀ ਵਿਸਾਖੀ ਨਈਓਂ ਭੁੱਲਦੀ
ਗੋਲੀਆਂ ਦੇ ਸਾਂਵੇ ਦੇਖੋ ਛਾਤੀ ਕਿਵੇੰ ਫੁੱਲਦੀ
ਬਦਲਦੀ ਜ਼ਰੂਰ ਤਕਦੀਰ ਉਦੋਂ ਕੌਮਾਂ ਦੀ
ਜਦੋਂ ਵੀ ਸ਼ਹੀਦਾਂ ਦੀ ਏ ਰੱਤ ਕਿਤੇ ਡੁੱਲਦੀ
ਸਿੱਖੀ ਦੇ ਸਰੂਪ ਖਾਤਰ ਜਾਨਾਂ ਦਿੰਦੇ ਵਾਰ ਜੋ
ਕਿੱਥੇ ਗਏ ਗੁਰੂ ਨੇ ਸਜਾਏ ਸਰਦਾਰ ਜੋ
ਖੇਤ ਅੱਜ ਸੁੱਕੇ ਪਏ ਕਿਸਾਨ ਅੱਜ ਰੋ ਰਿਹਾ
ਗੁਰਾਂ ਦੇ ਵਸਾਏ ਪੰਜਾਬ ਨੂੰ ਕੀ ਹੋ ਰਿਹਾ
ਵਾਢੀ ਕਰ ਫਸਲਾਂ ਦੀ ਭੰਗੜੇ ਜੋ ਪਾਉਂਦਾ ਸੀ
ਅੌਖਾ ਹੋਕੇ ਆਪਣਿਆਂ ਪੈਰਾਂ ਤੇ ਖੜ੍ਹੋ ਰਿਹਾ
ਲਿਆਂਵਦੇ ਸੀ ਮਿਹਨਤਾਂ ਨਾਂ' ਖੇਤਾਂ ਚ ਬਹਾਰ ਜੋ
ਕਿੱਥੇ ਗਏ ਗੁਰੂ ਨੇ ਸਜਾਏ ਸਰਦਾਰ ਜੋ
ਕਿੱਥੇ `ਨੂਰ` ਗੁਰੂ ਨੇ ਸਜਾਏ ਸਰਦਾਰ ਜੋ
~ਨੂਰ