Wednesday, July 25, 2018

ਯਾਦਾਂ ਪਿੱਛੇ

ਜਾਣ ਵਾਲੇ ਤਾਂ ਮੁੜ ਨਹੀਂ ਆਉਂਦੇ 

ਛੱਡ ਜਾਂਦੇ ਨੇ ਯਾਦਾਂ ਪਿੱਛੇ 

ਸਾਰੀ ਉਮਰ ਤਿਆਗ ਨੇ ਕਰਦੇ 

ਮਾਪੇ ਇਨਾਂ ਔਲਾਦਾਂ ਪਿੱਛੇ 

ਛੱਡ ਗਏ ਜੋ ਮੰਗੀਆਂ ਤਾ ਉਮਰੇ

ਸਾਡੇ ਲਈ ਮੁਰਾਦਾਂ ਪਿੱਛੇ

ਉਹ ਤਾਂ ਬੂਟਾ ਪਿਆਰ ਦਾ ਲਾ ਗਏ 

(ਅਸੀਂ) ਖੋਦੀ ਜਾਨੇ ਖ਼ਾਦਾਂ ਪਿੱਛੇ

ਉਪਕਾਰ ਉਨ੍ਹਾਂ ਦੇ ਅਸੀਂ ਭੁਲਾ ਕੇ 

ਭੱਜੇ ਫਿਰੇ ਸਵਾਦਾਂ ਪਿੱਛੇ 

ਜੀਉਂਦੇ ਜੀ ਨਾਂ ਪੂਜਾ ਕੀਤੀ 

(ਹੁਣ) ਬੱਚੇ ਲੜਨ ਸਰਾਧਾਂ ਪਿੱਛੇ 

ਪਿਆਰ ਕਰਨ ਦੀ ਸ਼ੈਅ ਨੇ ਮਾਪੇ

ਨਾ ਠੁਕਰਾਓ ਵਿਵਾਦਾਂ ਪਿੱਛੇ

'ਨੂਰ' ਜੋ ਆਇਆ ਉਸ ਤੁਰ ਜਾਣਾ

ਰੱਖਿਆ ਕੀ ਮਿਆਦਾਂ ਪਿੱਛੇ 

ਜਾਣ ਵਾਲੇ ਤਾਂ ਮੁੜ ਨਹੀਂ ਆਉਂਦੇ

ਛੱਡ ਜਾਂਦੇ ਨੇ ਯਾਦਾਂ ਪਿੱਛੇ 

~'ਨੂਰ'