Thursday, October 9, 2014

ਸੁਪਨੇ

ਮੇਰੇ  ਸੁਪਨੇ ਨਹੀ ਬਿਕਾਊ
ਕਿਵੇਂ ਮੁੱਲ ਪਾਵਾਂ ਮੈਂ

ਸੁਪਨੇ  ਦੇਖਣ ਤੇ ਰੋਕ
ਨਾ ਕਦੇ ਲਗਾਵਾਂ ਮੈਂ

ਇਹ ਨੀਂਦਰ ਵਿਚ ਨੀ ਆਉਂਦੇ
ਲੱਖ ਬੁਲਾਵਾਂ ਮੈਂ

ਇਹ ਰਾਤੀਂ ਸਾਉਣ ਨੀ ਦੇਂਦੇ
ਤਰਲੇ ਪਾਵਾਂ ਮੈਂ

ਇਹ ਸਿਰ ਤੇ ਚੜ੍ਹਕੇ ਬੋਲਣ
ਬੋਲ ਪੁਗਾਵਾਂ ਮੈਂ

ਇਹ ਅਸਮਾਨਾਂ ਨੂੰ  ਛੂਵਨ
ਮੋੜ੍ਹ ਲਿਆਵਾਂ ਮੈਂ

ਇਹ ਰਾਹੀਂ ਪਾਉਂਦੇ ਨੇ
ਜਦ ਰਾਹ ਭੁੱਲ ਜਾਵਾਂ ਮੈਂ

ਇਹ ਆਸ ਨੂ ਜ਼ਿਂਦਾ ਰਖਦੇ
ਆਸਾਂ ਲਾਵਾਂ ਮੈਂ

ਇਸ ਫੁੱਲ ਨੂ ਖੇੜ੍ਹਆ  ਦਿੰਦੇ
ਜਦ ਮੁਰ੍ਝਾਵਾਂ ਮੈਂ

ਇਹ ਜ਼ਿੰਦਗੀ ਹੈ ਇੱਕ ਸੁਪਨਾ
ਵਿਚ ਸਮਾਵਾਂ ਮੈਂ

ਨੀਂਦਰ ਜੀਵਨ ਦੀ ਟੁੱਟ ਜਏ
ਤਾਂ ਮਰ ਜਾਵਾਂ ਮੈਂ

ਸੁਪਨੇ ਦੀ ਸੋਚ ਅਨੋਖੀ
ਸੋਚ ਸੁਚਾਵਾਂ ਮੈਂ

ਬੱਸ ਜੀਂਦੇ ਰਿਹਣ ਇਹ ਸੁਪਨੇ
ਕਰਾਂ ਦੁਆਵਾਂ ਮੈਂ

ਬੱਸ ਜੀਂਦੇ ਰਿਹਣ ਇਹ ਸੁਪਨੇ
ਕਰਾਂ ਦੁਆਵਾਂ ਮੈਂ

~ਨੂਰ