ਇੱਕ ਇੱਕ ਕਰਕੇ ਲੰਘਦੇ ਹੀ ਜਾਂਵਦੇ
ਜ਼ਿੰਦਗੀ ਦੇ ਸਾਲ ਵੇਖੋ ਕਿੱਦਾਂ ਤਰ੍ਸਾਂਵਦੇ
ਲੰਘ ਗੇਆ ਬਚਪਨ , ਜਵਾਨੀ ਤੁਰੀ ਜਾਂਦੀ ਏ
ਵੇਖੋ ਭਗਵਾਨ ਕਿਦਾਂ ਖੇਡਾਂ ਨੇ ਖਿਦ੍ਦਾਂਵਦੇ
ਪਿਆਰ ਦੇ ਸਹਾਰੇ ਨਾਲ ਮਿੱਤਰ ਪਿਆਰੇ
ਵੇਖੋ ਜੱਗ ਦੇ ਨਜ਼ਾਰੇ ਸਦਾ ਹੱਸਦੇ ਹਸਾਂਵਦੇ
ਖੁਸ਼ੀਆਂ ਬਿਖੇਰੋ ਨਾਲ ਦੁਖ ਵੀ ਵੰਡਾਓ ਯਾਰੋ
ਰਹੰਦੇ ਸੁਖੀ ਐਦਾਂ ਜੇਹਢ਼ੇ ਜੀਵਨ ਬਿਤਾਂਵਦੇ
ਜ਼ਿੰਦਗੀ ਹੈ ਛੋਟੀ ਪਰ ਸਫ਼ਰ ਲਮੇਰਾ ਏ
ਕਦੋਂ ਕਿਵੇਂ ਕਿਥੋਂ ਕਿਥੇ ਬੱਸ ਤੁਰ੍ਰੇ ਜਾਂਵਦੇ
ਤੁਰਨਾ ਹੈ ਨਿਯਮ ਜੋ ਬਣਾਇਆ ਕੁਦਰਤ ਨੇ
ਰੁਕਦੇ ਹੀ ਪਾਣੀ ਅਕਸਰ ਬੁਸ ਜਾਂਵਦੇ
ਕੁਖ ਤੋਂ ਕਬਰ ਦਾ ਸਫ਼ਰ ਹੈ ਇਹ ਜ਼ਿੰਦਗੀ
ਇਸੇ ਵਿਚ ਜ਼ਿੰਦਗੀ ਦੇ ਸਭ ਰੰਗ ਆਂਵਦੇ
ਕਦੋਂ ਡੁੱਬ ਜਾਏ ਇਹ ਕਾਲ ਦੇ ਸਮੁੰਦ ਵਿਚ
ਹੁੰਦੇ ਨਹੀ ਭਰੋਸੇ 'ਨੂਰ' ਜ਼ਿੰਦਗੀ ਦੀ ਨਾਂਵ ਦੇ
ਛਡੋ ਗਮਗੀਨ ਗੱਲਾਂ ,ਦਿਨ ਸ਼ੁਭ ਆਇਆ ਏ
ਵੇਖਾਂ ਯਾਰ ਕਿੱਦਾਂ ਮੇਰਾ ਜਨਮਦਿਨ ਮਨਾਵਦੇ
ਵੇਖਾਂ ਸਾਰੇ ਕਿੱਦਾਂ ਮੇਰਾ ਜਨਮਦਿਨ ਮਨਾਵਦੇ ..
'ਨੂਰ '
ਜ਼ਿੰਦਗੀ ਦੇ ਸਾਲ ਵੇਖੋ ਕਿੱਦਾਂ ਤਰ੍ਸਾਂਵਦੇ
ਲੰਘ ਗੇਆ ਬਚਪਨ , ਜਵਾਨੀ ਤੁਰੀ ਜਾਂਦੀ ਏ
ਵੇਖੋ ਭਗਵਾਨ ਕਿਦਾਂ ਖੇਡਾਂ ਨੇ ਖਿਦ੍ਦਾਂਵਦੇ
ਪਿਆਰ ਦੇ ਸਹਾਰੇ ਨਾਲ ਮਿੱਤਰ ਪਿਆਰੇ
ਵੇਖੋ ਜੱਗ ਦੇ ਨਜ਼ਾਰੇ ਸਦਾ ਹੱਸਦੇ ਹਸਾਂਵਦੇ
ਖੁਸ਼ੀਆਂ ਬਿਖੇਰੋ ਨਾਲ ਦੁਖ ਵੀ ਵੰਡਾਓ ਯਾਰੋ
ਰਹੰਦੇ ਸੁਖੀ ਐਦਾਂ ਜੇਹਢ਼ੇ ਜੀਵਨ ਬਿਤਾਂਵਦੇ
ਜ਼ਿੰਦਗੀ ਹੈ ਛੋਟੀ ਪਰ ਸਫ਼ਰ ਲਮੇਰਾ ਏ
ਕਦੋਂ ਕਿਵੇਂ ਕਿਥੋਂ ਕਿਥੇ ਬੱਸ ਤੁਰ੍ਰੇ ਜਾਂਵਦੇ
ਤੁਰਨਾ ਹੈ ਨਿਯਮ ਜੋ ਬਣਾਇਆ ਕੁਦਰਤ ਨੇ
ਰੁਕਦੇ ਹੀ ਪਾਣੀ ਅਕਸਰ ਬੁਸ ਜਾਂਵਦੇ
ਕੁਖ ਤੋਂ ਕਬਰ ਦਾ ਸਫ਼ਰ ਹੈ ਇਹ ਜ਼ਿੰਦਗੀ
ਇਸੇ ਵਿਚ ਜ਼ਿੰਦਗੀ ਦੇ ਸਭ ਰੰਗ ਆਂਵਦੇ
ਕਦੋਂ ਡੁੱਬ ਜਾਏ ਇਹ ਕਾਲ ਦੇ ਸਮੁੰਦ ਵਿਚ
ਹੁੰਦੇ ਨਹੀ ਭਰੋਸੇ 'ਨੂਰ' ਜ਼ਿੰਦਗੀ ਦੀ ਨਾਂਵ ਦੇ
ਛਡੋ ਗਮਗੀਨ ਗੱਲਾਂ ,ਦਿਨ ਸ਼ੁਭ ਆਇਆ ਏ
ਵੇਖਾਂ ਯਾਰ ਕਿੱਦਾਂ ਮੇਰਾ ਜਨਮਦਿਨ ਮਨਾਵਦੇ
ਵੇਖਾਂ ਸਾਰੇ ਕਿੱਦਾਂ ਮੇਰਾ ਜਨਮਦਿਨ ਮਨਾਵਦੇ ..
'ਨੂਰ '