ਹਰ ਸਾਲ ਆਉਂਦਾ ਭਾਗਾਂ ਵਾਲਾ ਇਹ ਦਿਨ ਹੈ
ਆਂਵਦਾ ਵੀ ਪਲ ਪਲ ਛਿਨ ਗਿਨ ਗਿਨ ਹੈ
ਆਂਵਦਾ ਵੀ ਪਲ ਪਲ ਛਿਨ ਗਿਨ ਗਿਨ ਹੈ
ਲੰਘੀ ਜਾਂਦੀ ਜ਼ਿੰਦਗੀ ਵੀ ਸਾਲ ਸਾਲ ਕਰਕੇ
ਕੁਝ ਲਈ ਆਸਾਨ ਕਈਆਂ ਵਾਸਤੇ ਕਠਿਨ ਹੈ
ਕੁਝ ਲਈ ਆਸਾਨ ਕਈਆਂ ਵਾਸਤੇ ਕਠਿਨ ਹੈ
ਸਾਹਾਂ ਨਾਲ ਸਾਹ ਲੈਕੇ ਜੀਂਵਦੇ ਜ਼ਰੂਰ ਪਰ
ਜੀਵਨ ਅਧੂਰਾ ਹੈ ਜੋ ਹਰੀ ਜੱਸ ਬਿਨ ਹੈ ..
ਜੀਵਨ ਅਧੂਰਾ ਹੈ ਜੋ ਹਰੀ ਜੱਸ ਬਿਨ ਹੈ ..
ਕਰੋ ਸ਼ੁਕਰਾਨਾ ਓਸ ਰੱਬ ਦਾ ਜ਼ਰੂਰ 'ਨੂਰ'
ਲਾਈ ਜਿਸ ਖੁਸ਼ੀਆਂ ਦੀ ਇਹ ਕਿਨ੍ਮਿਨ ਹੈ ..
ਲਾਈ ਜਿਸ ਖੁਸ਼ੀਆਂ ਦੀ ਇਹ ਕਿਨ੍ਮਿਨ ਹੈ ..