ਅਉਂਦੇ Tornado ਕਿਤੇ ਆ ਰਿਹਾ ਭੁਚਾਲ ਹੈ
Nature ਦੀ ਕੌਣ ਜਾਣੇ ਅਗਲੀ ਕੀ ਚਾਲ ਹੈ
ਧਰਤੀ ਦੇ ਚਾਰੋ ਪਾਸੇ ਹੋਇਆ ਬੁਰਾ ਹਾਲ ਹੈ
ਹੋ ਰਿਹਾ ਏਹ ਸਭ ਕਿਓਂ ਕੀਤਾ ਕਦੇ ਖਿਆਲ ਹੈ?
ਅੱਜ ਇਨਸਾਨ ਭਗਵਾਨ ਨਾਲੋਁ ਟੁੱਟਿਆ
ਵਿਸ਼ਵਾਸ ਵਾਲਾ ਪੌਦਾ ਏਹਨੇ ਜੜੋਁ ਪੱਟ ਸੁੱਟਿਆ
ਅਪਣੇ ਹੀ ਘਰ ਤਾਈਂ ਡਾਕਾ ਮਾਰ ਲੁੱਟਿਆ
ਮਨ-ਮਰਜ਼ੀ ਦੇ ਕਾਰੇ ਕਰਨ ਵਿਚ ਜੁੱਟਿਆ
ਰੱਬ ਦੇ ਬਣਾਏ ਸਾਰੇ ਜੀਵ ਅਨ੍ਮੋਲ ਨੇ
ਸਭ ਆਪੋ ਆਪਣੇ ਨਿਭਾਂਦੇ ਪਏ ਰੋਲ ਨੇ
(ਪਰ) ਬੰਦੇ ਦੇ ਜ਼ਮੀਰ ਅੱਜ ਹੋਏ ਪਏ ਗੋਲ ਨੇ
ਓਸਦੇ ਬਣਾਏ ਓਹਨੂੰ ਈ ਕਰਦੇ ਕਲੋਲ ਨੇ
ਜਦੋ ਕੁਦਰਤ ਵਾਲੇ ਨਿਯਮਾਂ ਨੂੰ ਤੋੜੋਗੇ
ਪਥਰਾਂ ਦੇ ਨਾਲ ਸਿਰ ਆਪਣਾ ਹੀ ਫ਼ੋੜੋਗੇ
ਕਾਲ ਦੀ ਹਵਾ ਦਾ ਰੁਖ ਖ਼ੁਦ ਵੱਲ ਮੋੜੋਗੇ
ਫ਼ੇਰ ਜਾਕੇ ਮਨ ਤੁਸੀਂ ਰੱਬ ਨਾਲ ਜੋੜੋਗੇ?
ਸੋਚੋ ਤੇ ਵਿਚਾਰੋ ਯਾਰੋ ਕਿਥੇ ਅਸੀ Wrong ਹਾਂ ?
ਕਿਥੋਁ ਦੇ ਹਾਂ ਵਾਸੀ ਕੀਹਨੂੰ ਕਰਦੇ Belong ਹਾਂ ?
ਕੀਹਨੇ ਦਾਤਾਂ ਦਿੱਤੀਆਂ ਕਿ ਬਣੇ Strong ਹਾਂ ?
ਕਿਓਂ ਨੀ ਯਾਦ ਕਰਕੇ ਤੇ ਗਾਂਦੇ ਓਹਦੇ Song ਹਾਂ ?
ਓਹੀ ਇਕ ਕਰਤਾ ਜੋ ਸਭ ਕੁਝ ਕਰਦਾ
ਕਿਤੇ ਕੁਝ ਲੁਕਿਆ ਨਾ ਓਸਤੋਁ ਕੋਈ ਪਰਦਾ
ਲਭੋ ਕਿਥੇ ਵਸਦਾ ਕੀ ਪਤਾ ਓਹਦੇ ਘਰ ਦਾ
ਪਿਆਰ ਦਾ ਹੈ ਨਾਮ ਰਬ ਨਾਕੇ ਕਿਸੇ ਡਰ ਦਾ
ਜਿਸ ਦਿਨ ਰੱਬ ਨਾਲ ਪਿਆਰ ਅਸੀਂ ਪਾਵਾਂਗੇ
ਓਸ ਦਿਨ ਓਹਦੇ ਸੱਚੇ ਬੱਚੇ ਅਖਵਾਂਵਾਂਗੇ
ਓਸ ਦੀਆਂ ਰੇਹਮਤਾਂ ਦਾ ਮੁੱਲ ਜੱਦ ਪਾਵਾਂਗੇ
ਉਦੋਂ 'ਨੂਰ' ਅਸੀਂ ਓਹਦੀ ਸ਼ਰਨ ਵਿਚ ਆਵਾਂਗੇ
ਉਦੋਂ 'ਨੂਰ' ਅਸੀਂ ਓਹਦੀ ਸ਼ਰਨ ਵਿਚ ਆਵਾਂਗੇ
~ਨੂਰ
Nature ਦੀ ਕੌਣ ਜਾਣੇ ਅਗਲੀ ਕੀ ਚਾਲ ਹੈ
ਧਰਤੀ ਦੇ ਚਾਰੋ ਪਾਸੇ ਹੋਇਆ ਬੁਰਾ ਹਾਲ ਹੈ
ਹੋ ਰਿਹਾ ਏਹ ਸਭ ਕਿਓਂ ਕੀਤਾ ਕਦੇ ਖਿਆਲ ਹੈ?
ਅੱਜ ਇਨਸਾਨ ਭਗਵਾਨ ਨਾਲੋਁ ਟੁੱਟਿਆ
ਵਿਸ਼ਵਾਸ ਵਾਲਾ ਪੌਦਾ ਏਹਨੇ ਜੜੋਁ ਪੱਟ ਸੁੱਟਿਆ
ਅਪਣੇ ਹੀ ਘਰ ਤਾਈਂ ਡਾਕਾ ਮਾਰ ਲੁੱਟਿਆ
ਮਨ-ਮਰਜ਼ੀ ਦੇ ਕਾਰੇ ਕਰਨ ਵਿਚ ਜੁੱਟਿਆ
ਰੱਬ ਦੇ ਬਣਾਏ ਸਾਰੇ ਜੀਵ ਅਨ੍ਮੋਲ ਨੇ
ਸਭ ਆਪੋ ਆਪਣੇ ਨਿਭਾਂਦੇ ਪਏ ਰੋਲ ਨੇ
(ਪਰ) ਬੰਦੇ ਦੇ ਜ਼ਮੀਰ ਅੱਜ ਹੋਏ ਪਏ ਗੋਲ ਨੇ
ਓਸਦੇ ਬਣਾਏ ਓਹਨੂੰ ਈ ਕਰਦੇ ਕਲੋਲ ਨੇ
ਜਦੋ ਕੁਦਰਤ ਵਾਲੇ ਨਿਯਮਾਂ ਨੂੰ ਤੋੜੋਗੇ
ਪਥਰਾਂ ਦੇ ਨਾਲ ਸਿਰ ਆਪਣਾ ਹੀ ਫ਼ੋੜੋਗੇ
ਕਾਲ ਦੀ ਹਵਾ ਦਾ ਰੁਖ ਖ਼ੁਦ ਵੱਲ ਮੋੜੋਗੇ
ਫ਼ੇਰ ਜਾਕੇ ਮਨ ਤੁਸੀਂ ਰੱਬ ਨਾਲ ਜੋੜੋਗੇ?
ਸੋਚੋ ਤੇ ਵਿਚਾਰੋ ਯਾਰੋ ਕਿਥੇ ਅਸੀ Wrong ਹਾਂ ?
ਕਿਥੋਁ ਦੇ ਹਾਂ ਵਾਸੀ ਕੀਹਨੂੰ ਕਰਦੇ Belong ਹਾਂ ?
ਕੀਹਨੇ ਦਾਤਾਂ ਦਿੱਤੀਆਂ ਕਿ ਬਣੇ Strong ਹਾਂ ?
ਕਿਓਂ ਨੀ ਯਾਦ ਕਰਕੇ ਤੇ ਗਾਂਦੇ ਓਹਦੇ Song ਹਾਂ ?
ਓਹੀ ਇਕ ਕਰਤਾ ਜੋ ਸਭ ਕੁਝ ਕਰਦਾ
ਕਿਤੇ ਕੁਝ ਲੁਕਿਆ ਨਾ ਓਸਤੋਁ ਕੋਈ ਪਰਦਾ
ਲਭੋ ਕਿਥੇ ਵਸਦਾ ਕੀ ਪਤਾ ਓਹਦੇ ਘਰ ਦਾ
ਪਿਆਰ ਦਾ ਹੈ ਨਾਮ ਰਬ ਨਾਕੇ ਕਿਸੇ ਡਰ ਦਾ
ਜਿਸ ਦਿਨ ਰੱਬ ਨਾਲ ਪਿਆਰ ਅਸੀਂ ਪਾਵਾਂਗੇ
ਓਸ ਦਿਨ ਓਹਦੇ ਸੱਚੇ ਬੱਚੇ ਅਖਵਾਂਵਾਂਗੇ
ਓਸ ਦੀਆਂ ਰੇਹਮਤਾਂ ਦਾ ਮੁੱਲ ਜੱਦ ਪਾਵਾਂਗੇ
ਉਦੋਂ 'ਨੂਰ' ਅਸੀਂ ਓਹਦੀ ਸ਼ਰਨ ਵਿਚ ਆਵਾਂਗੇ
ਉਦੋਂ 'ਨੂਰ' ਅਸੀਂ ਓਹਦੀ ਸ਼ਰਨ ਵਿਚ ਆਵਾਂਗੇ
~ਨੂਰ
No comments:
Post a Comment