Friday, June 19, 2015

ਇਨਸਾਨ

ਉਠ ਜਏ ਭਰੋਸਾ ਏਹੋ ਜੇਹੇ ਇਨਸਾਨ ਤੋਂ 
ਬੋਲਕੇ ਜੋ ਆਪਣੀ ਹੀ ਮੁਕਰੇ ਜ਼ੁਬਾਨ ਤੋਂ 
 
ਦੁਨੀਆ ਤੇ ਇੱਕੋ ਇੱਕ ਓਹੀ ਯਾਰੋ ਵੱਸਦਾ 
(ਜੋ) ਮੇਰੇ ਵਿਚ ਰੋਂਦਾ ਓਹੀਓ ਤੇਰੇ ਵਿਚ ਹੱਸਦਾ 
ਮੁਖ ਜੇਹੜਾ ਮੋੜ ਲੈਂਦਾ ਉਸ ਭਗਵਾਨ ਤੋਂ 
ਉਠ ਜਏ ਭਰੋਸਾ ਏਹੋ ਜੇਹੇ ਇਨਸਾਨ ਤੋਂ..
 
ਚੋਰੀ ਅਤੇ ਯਾਰੀ ਠੱਗੀ ਅਤੇ ਬਦਮਾਸ਼ੀ ਵੀ 
ਨਹੀਓਂ ਕਿਸੇ ਕੰਮ ਆਉਣੀ ਕੀਤੀ ਅਇਆਸ਼ੀ ਵੀ
ਡੋਲ ਜਾਂਦਾ ਜੇਹੜਾ ਬੰਦਾ ਆਪਣੇ ਈਮਾਨ ਤੋਂ 
ਉਠ ਜਏ ਭਰੋਸਾ ਏਹੋ ਜੇਹੇ ਇਨਸਾਨ ਤੋਂ..


ਪੈਸਾ ਧੇਲਾ ਰੁਤਬੇ ਨੇ ਮੈਲ ਏਸ ਜੱਗ ਦੀ
ਬੜੀ ਗਰਮਾਹਟ ਹੈ ਹਉਮੈ ਵਾਲੀ ਅੱਗ ਦੀ
ਵਾਰੇ ਜਾਵੇ ਆਪਣੀ ਹੀ ਆਨ ਬਾਨ ਸ਼ਾਨ ਤੋਂ
ਉਠ ਜਏ ਭਰੋਸਾ ਏਹੋ ਜੇਹੇ ਇਨਸਾਨ ਤੋਂ..

ਭੁਖੇ ਭਾਣੇ ਤਾਈਂ ਕਦੇ ਰੋਟੀ ਵੀ ਖਵਾਈ ਨਹੀ
ਲਚਾਰ ਤੇ ਬੀਮਾਰ ਤਾਈਂ ਦਿੱਤੀ ਵੀ ਦਵਾਈ ਨਹੀ
ਗਰੀਬ ਲਈ ਚੰਗਾ ਬੋਲ ਆਇਆ ਨਾ ਜ਼ੁਬਾਨ ਤੋਂ 
ਉਠ ਜਏ ਭਰੋਸਾ ਏਹੋ ਜੇਹੇ ਇਨਸਾਨ ਤੋਂ..

ਸਰੇਆਮ ਇਜ਼ਤਾਂ ਨੀਲਾਮ ਕਰੀ ਜਾਂਦਾ ਏ
ਜ਼ਿੰਦਗੀ ਨੂੰ ਆਪਣੀ ਹਰਾਮ ਕਰੀ ਜਾਂਦਾ ਏ
ਭੁੱਲ ਗਿਆ ਲੰਘਣਾ ਏ ਤੂ ਵੀ ਸ਼ਮਸ਼ਾਨ ਤੋਂ
ਉਠ ਜਏ ਭਰੋਸਾ ਏਹੋ ਜੇਹੇ ਇਨਸਾਨ ਤੋਂ..
ਬੋਲਕੇ ਜੋ ਆਪਣੀ ਹੀ ਮੁਕਰੇ ਜ਼ੁਬਾਨ ਤੋਂ

~ਰਵੀਨੂਰ ਸਿੰਘ 'ਨੂਰ'
USA- 214-843-3122

No comments:

Post a Comment