Friday, June 19, 2015

Anandpur Sahib Sathapna Diwas

 ਪੁਰੀ ਇਹ ਅਨੰਦ ਵਾਲੀ ਰਹੀ ਏ ਅਨੰਦ ਵਿਚ
ਭਾਵੇਂ ਕਿੰਨੇ ਜ਼ਾਲਮਾਂ ਦੇ ਕਿਹਰ ਇਥੇ ਢਹੇ ਨੇ

ਛੋਲਿਆਂ ਨੂੰ ਕਿੰਜ ਸੀ ਬਦਾਮ ਕਿਹ ਕਿਹ ਛਕ ਜਾਂਦੇ
ਸਿੰਘ ਸਦਾ ਏਸ ਥਾਂ ਅਨੰਦ ਵਿਚ ਰਹੇ ਨੇ

ਅਨੰਦਗੜ ਕਿਲੇ ਨੂੰ ਜਾਂ ਘੇਰਿਆ ਸੀ ਮੁਗ੍ਹ੍ਲਾਂ ਨੇ
ਕੁਜ ਕੁ ਜ਼ਰੂਰ ਜਜ਼ਬਾਤਾਂ ਵਿਚ ਬਹੇ ਨੇ

ਤੂੰ ਸਾਡਾ ਗੁਰੂ ਨੀ ਤੇ ਅਸੀਂ ਤੇਰੇ ਸਿਖ ਨੀ
 ਹੋਊ ਕੀ ਹਾਲਾਤ ਜੇਹੜੇ ਐਸੇ ਬੋਲ ਕਹੇ ਨੇ

ਭੁੱਲ ਬਖਸ਼ਾਂਦੇ ਫਿਰ ਢਾਬ ਖਿਦਰਾਣੇ ਵਿਚ
'ਨੰਦਪੁਰ ਵਾਲੀ ਦਾਤਾ ਭੁੱਲ ਨੂੰ ਵਿਸਾਰ ਦਉ

ਮਾਖੋਂ ਮਿਠਾ ਨਮਕ ਹੈ ਖਾਧਾ ਮਾਖੋਵਾਲ ਦਾ
ਚੜਿਆ ਜੋ ਰਿਣ ਦਾਤਾ ਓਸਨੂ ਉਤਾਰ ਦਉ

ਖਾਲਸਾ ਜੋ ਥਾਪਿਆ ਏ  ਖੰਡੇ ਵਾਲੀ ਧਾਰ ਵਿਚੋਂ 
ਕਿਦਾਂ ਗੁਰੂ ਓਸ ਤਾਈਂ ਮੁਖ ਮੋੜ ਸਕਦਾ

ਸਿਖ ਭਾਵੇਂ ਗੁਰਾਂ ਨਾਲ ਨਾਤਾ ਜਾਕੇ ਤੋੜ ਆਵੇ
ਗੁਰੂ ਸਿਖ ਨਾਲ ਨਾਤਾ ਨਈਓਂ ਤੋੜ ਸਕਦਾ

ਸਰਸਾ ਦਾ ਕਿਹਰ ਵੀ ਤਕਿਆ ਅਨੰਦਪੁਰੀ
ਗੁਰੂ ਪਰਿਵਾਰ ਦਾ ਵਿਛੋੜਾ ਏਸ ਤਕਿਆ

ਵੱਡੇ ਗੁਰੂ ਬਾਲਾਂ ਦਾ ਸ਼ਹੀਦ ਚਮਕੌਰ ਹੋਣਾ
ਨੀਹਾਂ ਵਿਚ ਛੋਟਿਆਂ ਦਾ ਜੋੜਾ ਏਸ ਤਕਿਆ 

ਸਾਹਿਬ ਦੇਵਾਂ ਮਾਤਾ ਸਾਡੀ ਪਿਤਾ ਦਸਮੇਸ਼ ਜੀ
ਅਨੰਦਪੁਰ ਜਨਮਭੂਮੀ ਏਹਦੇ ਵਸਨੀਕ ਹਾਂ

ਤਿੰਨ ਸੌ ਪੰਜਾਹ ਸਾਲਾ ਥਾਪਨਾ ਮਨਾਉਂਦੇ ਅੱਜ
ਕਿੰਨੇ ਹੀ ਦਿਨਾਂ ਤੋਂ ਏਹਦੀ ਕਰਦੇ ਉਡੀਕ ਸਾਂ

ਜੋਸ਼ ਨਾਲ ਹੋਸ਼ ਵੀ ਜ਼ਰੂਰ ਹੋਣਾ ਚਾਹੀਦਾ
ਏਸ ਗੱਲ ਵੱਲ ਵੀ ਖਿਆਲ ਕਰੇ ਖਾਲਸਾ

ਸ਼ਾਲਾ ਹੋਰ ਵਧੇ ਫੁੱਲੇ ਪੰਥ ਇਹ ਨਿਆਰਾ 'ਨੂਰ'
ਬਾਣੀ ਅਤੇ ਬਾਣੇ ਦੀ ਸੰਭਾਲ ਕਰੇ ਖਾਲਸਾ

~ਰਵੀਨੂਰ ਸਿੰਘ 'ਨੂਰ'
   USA- 214-843-3122  

No comments:

Post a Comment