Monday, June 22, 2015

Father

ਰੁਤਬਾ ਮਾਂ ਦੇ ਰਿਸ਼ਤੇ ਦਾ ਬੜਾ ਵੱਡਾ
(ਪਰ) ਕਿਸੇ ਨਾਲੋਂ ਨਾ ਘੱਟ ਕਹਿਲਾਏ Father

ਜਦੋਂ ਕਰਨਾ ਹੋਵੇ ਰਾਤੀਂ change diaper
ਉਦੋਂ mother ਨੂੰ ਵੀ ਚੇਤੇ ਆਏ father

ਬੱਚੇ ਨਾਲ ਹੈ ਬੱਚਾ ਬਣ ਜਾਂਦਾ
ਬੱਚੇ ਵਾਂਗਰਾਂ ਓਹਨੂੰ ਬਹਿਲਾਏ father

ਭਾਵੇਂ ਥੱਕ ਕੇ ਟੁੱਟ ਕੇ ਘਰੇ ਆਵੇ
(ਪਰ) baby ਮੂਹਰੇ ਨਾ ਕਦੇ ਜਤਾਏ father

ਇੱਕ ਝਲਕ ਮੁਸਕਾਨ ਦੀ ਵੇਖਣੇ ਲਈ
ਕੀ ਕੀ ਕਰਤਬ ਕਰਕੇ ਵਿਖਾਏ father

ਜਿੱਡਾ ਮਰਜ਼ੀ ਵੱਡਾ ਅਫਸਰ ਹੋਏ ਲੱਗਾ
ਘਰ ਵਿਚ ਘੋੜਾ ਵੀ ਬਣ ਬਣ ਜਾਏ father

ਹਰ ਬੱਚੇ ਦੇ ਜ਼ੇਹਨ ਦੇ ਵਿਚ ਹੁੰਦਾ
Super hero is only my (read ਮਾਏ) father

ਬੱਚੇ ਵਿਚ ਟਟੋਲਦਾ ਅੰਸ਼ ਅਪਣਾ
ਅਪਨੇ ਚੇਹਰੇ ਨਾ' ਚੇਹਰਾ ਮਿਲਾਏ father

ਨਜ਼ਰ ਆਉਂਦੀ ਹੈ ਮਾਂ ਦੀ ਸਦਾ ਮਿਹਨਤ
ਐਪਰ ਜ਼ਿਕਰ ਦੇ ਵਿਚ ਨਾ ਆਏ father

ਛੋਟਾ ਨਹੀਂ ਸੰਘਰਸ਼ ਹੈ ਓਸਦਾ ਵੀ
ਲੇਕਿਨ ਕਰਕੇ ਨਾ ਕਦੇ ਜਤਾਏ father

ਆਪੂੰ ਵਾਸਤੇ ਕੁਝ ਵੀ ਨਹੀਂ ਮੰਗਦਾ
ਸਦਾ ਟੱਬਰ ਦੀ ਖੈਰ ਮਨਾਏ father

ਮਨ ਵਿਚ ਜਦ ਵੀ ਆਦਰ ਦੀ ਬਣੇ ਮੂਰਤ
ਕਾਸ਼ ਝੱਟ ਹੀ ਸਾਂਵੇਂ ਆ ਜਾਏ father

ਬੱਚੇ ਜਿੰਨੇ ਮਰਜ਼ੀ ਵੱਡੇ ਹੋ ਜਾਵਣ
ਕਦੇ ਜਾਣ ਨਾ ਮਨੋ ਭੁਲਾਏ father

Papa  ਹੁੰਦੇ ਤਾਂ ਇਸਨੂੰ ਕਿੰਝ ਕਰਦੇ
ਮੁਸ਼ਕਿਲ ਸਮੇਂ ਫਿਰ ਚੇਤੇ ਆਏ father

ਦੁੱਖ ਆਪਣਾ ਕਦੇ ਵੀ ਨਹੀ ਦੱਸਦੇ
ਖਬਰੇ ਕਿਹੜੀ ਨੇ ਮਿੱਟੀ ਦੇ ਜਾਏ father

ਅਸਲ ਹੁੰਦਾ ਅਹਿਸਾਸ ਹੈ ਉਦੋਂ ਜਾਕੇ
ਜਦੋਂ ਬੱਚਾ ਫਿਰ ਆਪ ਕਹਿਲਾਏ  father
'ਨੂਰ' ਬੱਚਾ ਜਦ ਆਪ ਕਹਿਲਾਏ father

~ 'ਨੂਰ'







 

No comments:

Post a Comment