Tuesday, July 14, 2015

Janam din mubarak- 2015

ਜ਼ਿੰਦਗੀ ਦਾ ਲੰਘ ਗਿਆ  ਇੱਕ ਹੋਰ ਸਾਲ ਅੱਜ
ਖੁਸ਼ੀਆਂ ਮਨਾਈਆਂ ਯਾਰ ਬੇਲੀਆਂ ਦੇ ਨਾਲ ਅੱਜ

ਕਦਮ ਜਵਾਨੀ ਪੁੱਟੀ ਜਾਂਵਦੀ ਬੁਢੇਪੇ ਵੱਲ
ਦਿਲ ਨੂੰ ਸਤਾਈ ਜਾਂਦਾ ਏਹੋ ਈ ਖਿਆਲ ਅੱਜ 

ਗਹੁ ਨਾਲ ਤਕਿਆ ਜਾਂ ਸ਼ੀਸ਼ੇ ਵਿਚ ਖੁਦ ਨੂੰ 
ਤੱਕੇ ਕੁਝ ਕਾਲਿਆਂ ਤੋਂ ਚਿੱਟੇ ਹੋਏ ਵਾਲ ਅੱਜ

ਜ਼ਿੰਦਗੀ ਤਾਂ  ਆਪਣੀ ਹੀ  ਲੈਅ ਤੁਰੀ ਜਾਂਵਦੀ
ਪਲ ਛਿਨ ਦਿਨ ਸਾਲ ਬਣੇ ਸੁਰ ਤਾਲ ਅੱਜ 

ਘੜੀਆਂ ਜੋ ਬੀਤ ਗਈਆਂ ਘੜੀਆਂ ਜੋ ਆਉਣੀਆਂ
ਸੋਚ ਸੋਚ ਕਰੀ ਜਾਨੇ 'ਅੱਜ' ਵੀ ਹਲਾਲ ਅੱਜ 

ਅਨਦੇਖਾ ਕਰੀ ਜਾਨੇ ਅਖਾਂ ਨਾਲ ਵੇਖ ਵੇਖ
ਲੈਕੇ ਆਓ ਠੰਡੇ ਹੋਏ ਲਹੂ ਚ ਉਬਾਲ ਅੱਜ

ਜ਼ਿੰਦਗੀ ਹਨ੍ਹੇਰੀ ਵਿਚ ਹਰ ਪਾਸੇ ਨੂਰ ਵੰਡੋ
ਹਥ ਵਿਚ ਲੈਕੇ ਹਕ਼ ਸਚ ਦੀ ਮਸ਼ਾਲ ਅੱਜ

ਕਲ ਇੱਕ ਬੀਤ ਗਿਆ ਕਲ ਆਉਣੈ ਕਲ ਨੂੰ
ਅੱਜ ਵਿਚ ਜੀਓ 'ਨੂਰ' ਬਣ ਕੇ ਮਿਸਾਲ ਅੱਜ 
ਅੱਜ ਵਿਚ ਜੀਓ 'ਨੂਰ' ਬਣ ਕੇ ਮਿਸਾਲ ਅੱਜ 

~'ਨੂਰ'

No comments:

Post a Comment