Sunday, September 3, 2017

ਸ਼ਬਦ ਗੁਰੂ

ਸ਼ਬਦ  ਗੁਰੂ  ਦਾ  ਫ਼ਲਸਫ਼ਾ ਦੇਕੇ  ਤੇ , ਗੋਬਿੰਦ  ਗੁਰੂ ਨੇ ਹੁਕਮ ਸੁਣਾ ਦਿੱਤਾ 
ਕਿਵੇਂ ਮਿਲਣਾ ਹੈ ਓਸ ਪ੍ਰਭੂ ਤਾਈਂ , ਲੱਭਣਾ ਓਸਨੂ ਕਿਵੇਂ ਸਮਝਾ ਦਿੱਤਾ 
ਦੇਹ ਗੁਰਾਂ ਦੀ ਇਸੇ ਵਿੱਚ ਵੱਸਦੀ, ਗੁਰੂ ਏਸੇ ਨੂੰ ਅੱਜ ਤੋਂ ਮੰਨਣਾ ਹੈ 
ਕਿਸੇ ਦੇਹਧਾਰੀ ਨੂੰ ਗੁਰੂ ਕਹਿਣਾ, ਗੁਰੂ ਗ੍ਰੰਥ ਦੀ ਕਰਨਾ ਉਲੰਘਣਾ ਹੈ 
ਅਸੀਂ ਫੇਰ ਵੀ ਭਟਕਦੇ ਡੇਰਿਆਂ ਤੇ, ਚੋਲਾ ਵੇਖਕੇ ਗੁਰੂ ਬਣਾਈ ਜਾਂਦੇ 
ਇਹ ਨੇ ਠੱਗ ਜੋ ਚੋਲੇ ਦੀ ਟੇਕ ਲੈਕੇ, ਖ਼ਬਰੇ ਕਿੰਨੇ ਕੁ ਪਾਪ ਕਮਾਈ ਜਾਂਦੇ 
ਖੋਲੋ ਅੱਖਾਂ ਤੇ ਭਟਕਣਾ ਬੰਦ ਕਰਦੋ, ਗੁਰੂ ਗ੍ਰੰਥ ਪਏ ਵਾਜਾਂ ਮਾਰਦੇ ਨੇ 
ਪੜ੍ਹੋ ਸੁਣੋ ਤੇ ਗਾਓ ਗੁਰਬਾਣੀ, ਗੁਰੂ ਆਪੇ ਹੀ ਜਨਮ ਸਵਾਰਦੇ ਨੇ
ਗੁਰੂ ਆਪੇ ਹੀ ਜਨਮ ਸਵਾਰਦੇ ਨੇ |
~"ਨੂਰ" 

No comments:

Post a Comment